ਐਮੀ ਵਿਰਕ ਤੇ ਰਣਜੀਤ ਬਾਵਾ ਤੋਂ ਬਾਅਦ ਅਫਸਾਨਾ ਖ਼ਾਨ ਵੀ ਆਈ ਸ਼੍ਰੀ ਬਰਾੜ ਦੇ ਹੱਕ ’ਚ (ਵੀਡੀਓ)

1/11/2021 3:42:19 PM

ਚੰਡੀਗੜ੍ਹ (ਬਿਊਰੋ)– ਬੀਤੇ ਕੁਝ ਦਿਨਾਂ ਤੋਂ ਪੰਜਾਬੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਪਟਿਆਲਾ ਪੁਲਸ ਦੀ ਹਿਰਾਸਤ ’ਚ ਹਨ। ਸ਼੍ਰੀ ਬਰਾੜ ਨੂੰ ‘ਜਾਨ’ ਗੀਤ ਕਰਕੇ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਉਸ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਮਨਕੀਰਤ ਔਲਖ, ਐਮੀ ਵਿਰਕ ਤੇ ਰਣਜੀਤ ਬਾਵਾ ਤੋਂ ਬਾਅਦ ਹੁਣ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਸ਼੍ਰੀ ਬਰਾੜ ਦੇ ਹੱਕ ’ਚ ਆ ਗਈ ਹੈ। ਅਫਸਾਨਾ ਖ਼ਾਨ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕਰਕੇ ਸ਼੍ਰੀ ਬਰਾੜ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ।

ਵੀਡੀਓ ’ਚ ਅਫਸਾਨਾ ਖ਼ਾਨ ਨੇ ਕਿਹਾ, ‘ਮੈਂ ਪੂਰੀ ਤਰ੍ਹਾਂ ਨਾਲ ਐਮੀ ਵਿਰਕ ਤੇ ਰਣਜੀਤ ਬਾਵਾ ਨਾਲ ਸਹਿਮਤ ਹਾਂ। ਸ਼੍ਰੀ ਬਰਾੜ ਇਕ ਬਹੁਤ ਚੰਗਾ ਇਨਸਾਨ ਹੈ। ਚੰਗੀ ਤੇ ਸੱਚੀ ਰੂਹ ਦਾ ਮਾਲਕ ਇਨਸਾਨ ਹੈ। ਕਲਾਕਾਰਾਂ ਨੂੰ ਏਕਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਲਾਕਾਰ ਇਕੱਠੇ ਨਹੀਂ ਹੋਣਗੇ ਤਾਂ ਕੋਈ ਵੀ ਕਲਾਕਾਰ ’ਤੇ ਤੋਹਮਤ ਲਗਾ ਸਕਦਾ ਹੈ। ਅਸੀਂ ਬਹੁਤ ਸਾਰੇ ਗੀਤ ਇਕੱਠੇ ਕਰ ਰਹੇ ਹਾਂ ਤੇ ਮੈਨੂੰ ਪਤਾ ਹੈ ਕਿ ਸ਼੍ਰੀ ਬਰਾੜ ਕਿੰਨਾ ਚੰਗਾ ਕਲਾਕਾਰ ਹੈ।’

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਅਫਸਾਨਾ ਖ਼ਾਨ ਦੀ ਇਸ ਵੀਡੀਓ ’ਤੇ ਕੁਮੈਂਟ ਕਰਕੇ ਉਸ ਦੇ ਪ੍ਰਸ਼ੰਸਕ ਵੀ ਸ਼੍ਰੀ ਬਰਾੜ ਦਾ ਸਮਰਥਨ ਕਰ ਰਹੇ ਹਨ। ਉਥੇ ਗਾਇਕ ਮਨਕੀਰਤ ਔਲਖ ਨੇ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਨੂੰ ਸਾਜ਼ਿਸ਼ ਦੱਸਿਆ ਸੀ ਤੇ ਪੋਸਟ ਸਾਂਝੀ ਕਰਕੇ ਸ਼੍ਰੀ ਬਰਾੜ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਸੀ।

ਨੋਟ– ਅਫਸਾਨਾ ਖ਼ਾਨ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


Rahul Singh

Content Editor Rahul Singh