ਅਦਿਵੀ ਸੇਸ਼ ਨੇ ਮੰਬਈ ’ਚ ਇਕ ਗ੍ਰੈਂਡ ਈਵੈਂਟ ’ਚ ਕੀਤਾ ‘ਜੀ 2’ ਦਾ ਐਲਾਨ

01/10/2023 1:09:34 PM

ਮੁੰਬਈ (ਬਿਊਰੋ) - ਭਾਰਤੀ ਸਿਨੇਮਾ ਨੂੰ ‘ਕਸ਼ਮੀਰ ਫਾਈਲਜ਼’, ‘ਮੇਜਰ’ ਅਤੇ ‘ਕਾਰਤਿਕੇਯ 2’ ਦੇ ਰੂਪ ’ਚ ਤਿੰਨ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਨਿਰਮਾਤਾ, ਹੁਣ ਦਰਸ਼ਕਾਂ ਲਈ ਬਹੁਤ-ਉਡੀਕੀ ਜਾਣ ਵਾਲੀ ਐਕਸ਼ਨ ਨਾਲ ਭਰਪੂਰ ਮਨੋਰੰਜਨ ‘ਜੀ 2’ (ਗੁਡਾਚਾਰੀ 2) ​​ਲਿਆ ਰਹੇ ਹਨ। ਸਭ ਤੋਂ ਵੱਡੀ ਫ਼ਿਲਮ ਦੇ ਸੀਕਵਲ ਦਾ ਐਲਾਨ ਮੁੰਬਈ ’ਚ ਇਕ ਸ਼ਾਨਦਾਰ ਸਮਾਗਮ ’ਚ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਅਦਿਵੀ ਸੇਸ਼ ਸਟਾਰਰ ਫ਼ਿਲਮ ‘ਗੁਡਾਚਾਰੀ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਨਿਰਮਾਤਾ ਸੀਕਵਲ ‘ਗੁਡਾਚਾਰੀ 2’ ਦੇ ਨਾਲ ਵਾਪਸ ਆ ਰਹੇ ਹਨ ਜੋ ਐਕਸ਼ਨ, ਰੋਮਾਂਚ ਤੇ ਮਨੋਰੰਜਨ ਨੂੰ ਅਗਲੇ ਪੱਧਰ ’ਤੇ ਲੈ ਜਾਣ ਦਾ ਵਾਅਦਾ ਕਰਦੇ ਹੈਨ। ਹਾਲ ਹੀ ’ਚ ਇਕ ਸ਼ਾਨਦਾਰ ਸਮਾਗਮ ’ਚ ਇਸ ਦੀ ਘੋਸ਼ਣਾ ਕੀਤੀ ਗਈ, ਜਿੱਥੇ ਸ਼ੁਰੂਆਤੀ ਫ਼ਿਲਮ ਦਾ ਵੀਡੀਓ ਤੇ 50 ਫੁੱਟ ਲੰਬਾ ਕੱਟ ਆਊਟ ਪੇਸ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : MCU Phase 5 ਦੀ ਪਹਿਲੀ ਫ਼ਿਲਮ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਰਿਲੀਜ਼ (ਵੀਡੀਓ)

ਅਦਿਵੀ ਸੇਸ਼, ਜਿਸ ਨੇ ‘ਮੇਜਰ’ ਤੇ ‘ਹਿੱਟ 2’ ਸਣੇ 2022 ਦੀਆਂ ਕੁਝ ਸ਼ਾਨਦਾਰ ਫ਼ਿਲਮਾਂ ਪ੍ਰਦਾਨ ਕੀਤੀਆਂ ਹਨ, ਵੀ ਇਸ ਸਮਾਗਮ ’ਚ ਮੌਜੂਦ ਸਨ ਤੇ ਮੀਡੀਆ ਨੂੰ ‘ਜੀ 2’ ਦੇ ਵਿਜ਼ਨ ਤੋਂ ਜਾਣੂ ਕਰਵਾਇਆ। ਅਦਿਵੀ ਦਾ ਕਹਿਣਾ ਹੈ, ‘ਗੁਡਚਾਰੀ 2’ ਇਕ ਸ਼ਾਨਦਾਰ ਐਕਸ਼ਨ ਫ਼ਿਲਮ ਹੈ, ਜਿਸ ਦੀ ਕਲਪਨਾ ਨਿਰਦੇਸ਼ਕ ਵਿਨੇ ਕੁਮਾਰ ਸਿਰੀਗਿਨੀਦੀ ਨੇ ਕੀਤੀ ਹੈ। ਇਸ ਸਾਲ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਦਰਸ਼ਕਾਂ ਲਈ ਕੁਝ ਅਜਿਹਾ ਲਿਆਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਜੋ ਉਨ੍ਹਾਂ ਲੀ ਅਸਲ ’ਚ ਯਾਦਗਾਰ ਹੋਵੇ। ”

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖ ਖੜ੍ਹੇ ਹੋ ਜਾਣਗੇ ਰੋਂਗਟੇ


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News