ਟੌਪਲੈੱਸ ਦਿਖੀ ਤਾਰਾ ਸੁਤਾਰੀਆ, ਹੌਟਨੈੱਸ ਦੀਆਂ ਹੱਦਾਂ ਪਾਰ ਦਿੱਤੇ ਸੈਕਸੀ ਪੋਜ਼
Friday, May 23, 2025 - 12:31 PM (IST)

ਐਂਟਰਟੇਨਮੈਂਟ ਡੈਸਕ- ਅਦਾਕਾਰਾ ਤਾਰਾ ਸੁਤਾਰੀਆ ਆਪਣੀ ਸੁੰਦਰਤਾ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਬੋਲਡ ਅਤੇ ਗਲੈਮਰਸ ਲੁੱਕ ਵੀ ਚਰਚਾ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਹੌਟ ਫੋਟੋਸ਼ੂਟ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਇੱਕ ਵ੍ਹਾਈਟ ਪਾਰਦਰਸ਼ੀ ਪਰਦੇ ਵਿੱਚ ਲਿਪਟੀ ਹੋਈ ਦਿਖਾਈ ਦੇ ਰਹੀ ਹੈ।
ਉਨ੍ਹਾਂ ਦੀ ਇਹ ਹੌਟ ਗਲੈਮਰਸ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਤਾਰਾ ਦੀ ਇਹ ਬਲੈਕ ਐਂਡ ਵ੍ਹਾਈਟ ਫੋਟੋ ਮਸ਼ਹੂਰ ਸੈਲੀਬ੍ਰਿਟੀ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਦੁਆਰਾ ਸ਼ੂਟ ਕੀਤੀ ਗਈ ਹੈ। ਫੋਟੋ ਵਿੱਚ ਅਦਾਕਾਰਾ ਟੌਪਲੈੱਸ ਹੈ ਅਤੇ ਉਨ੍ਹਾਂ ਦਾ ਸਰੀਰ ਸਿਰਫ਼ ਇੱਕ ਪਾਰਦਰਸ਼ੀ ਕੱਪੜੇ ਨਾਲ ਢੱਕਿਆ ਹੋਇਆ ਹੈ। ਤਸਵੀਰ ਵਿੱਚ ਤਾਰਾ ਦੇ ਲੁੱਕ ਵਿੱਚ 90 ਦੇ ਦਹਾਕੇ ਦਾ ਵਿੰਟੇਜ ਅਹਿਸਾਸ ਹੈ ਜਿਸਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਫੋਟੋ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ - 'ਦੁਪਹਿਰ ਨੂੰ ਮੇਰੇ ਘਰ 'ਤੇ ਕਰੀਬੀ ਦੋਸਤ ਰੋਹਨ ਸ਼੍ਰੇਸ਼ਠ ਨਾਲ।'ਇਕ ਬਿਹਤਰੀਨ 90 ਇੰਸਪਾਇਰਡ ਗ੍ਰੇਨੀ ਬਲੈਕ ਐਂਡ ਵ੍ਹਾਈਟ।
ਤਾਰਾ ਸੁਤਾਰੀਆ ਦਾ ਇਹ ਲੁੱਕ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਉਨ੍ਹਾਂ ਦੇ ਸਾਬਕਾ ਬੁਆਏਫ੍ਰੈਂਡ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਤਾਰਾ ਲੰਬੇ ਸਮੇਂ ਤੋਂ ਆਦਰ ਜੈਨ ਨੂੰ ਡੇਟ ਕਰ ਰਹੀ ਸੀ, ਜਿਸਨੇ ਇਸ ਸਾਲ 21 ਫਰਵਰੀ ਨੂੰ ਪ੍ਰੇਮਿਕਾ ਅਲੇਖਾ ਅਡਵਾਨੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ, ਆਦਰ ਨੇ ਆਪਣੀ ਇੱਕ ਟਿੱਪਣੀ ਵਿੱਚ ਇਸ਼ਾਰਿਆਂ-ਇਸ਼ਾਰਿਆਂ 'ਚ ਐਕਸ ਨੂੰ ਟਾਈਮ ਪਾਸ ਕਿਹਾ ਸੀ। ਆਦਰ ਦੀ ਇਹ ਟਿੱਪਣੀ ਬਹੁਤ ਵਾਇਰਲ ਹੋਈ, ਜਿਸਦਾ ਤਾਰਾ ਦੀ ਮਾਂ ਨੇ ਵੀ ਢੁਕਵਾਂ ਜਵਾਬ ਦਿੱਤਾ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਤਾਰਾ ਜਲਦੀ ਹੀ 'ਆਵਾਰਾਪਨ 2' ਵਿੱਚ ਨਜ਼ਰ ਆਵੇਗੀ। ਇਹ 2007 ਦੀ ਫਿਲਮ 'ਆਵਾਰਾਪਨ' ਦਾ ਸੀਕਵਲ ਹੈ। ਇਸ ਤੋਂ ਪਹਿਲਾਂ ਤਾਰਾ ਫਿਲਮ 'ਅਪੂਰਵਾ' ਵਿੱਚ ਪਰਦੇ 'ਤੇ ਨਜ਼ਰ ਆਈ ਸੀ। ਇਹ ਫਿਲਮ ਸਾਲ 2023 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਇੱਕ ਕੁੜੀ ਬਾਰੇ ਹੈ ਜੋ ਗੁੰਡਿਆਂ ਵਿੱਚ ਫਸ ਜਾਂਦੀ ਹੈ।