ਅਦਾ ਖ਼ਾਨ ਨੇ ਵਾਈਟ ਲਹਿੰਗੇ ''ਚ ਦਿਖਾਈ ਕਿਲਰ ਲੁੱਕ, ਤਸਵੀਰਾਂ ’ਚ ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼
Saturday, Oct 29, 2022 - 03:40 PM (IST)
![ਅਦਾ ਖ਼ਾਨ ਨੇ ਵਾਈਟ ਲਹਿੰਗੇ ''ਚ ਦਿਖਾਈ ਕਿਲਰ ਲੁੱਕ, ਤਸਵੀਰਾਂ ’ਚ ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼](https://static.jagbani.com/multimedia/2022_10image_15_40_416946665bharti1234567890123456.jpg)
ਬਾਲੀਵੁੱਡ ਡੈਸਕ- ਟੀ.ਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਦਾ ਖ਼ਾਨ ਆਪਣੇ ਕੰਮ ਦੇ ਨਾਲ-ਨਾਲ ਆਪਣੀ ਬੋਲਡਨੈੱਸ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਕਾਰਨ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਦਾਕਾਰ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।
ਅਦਾ ਖ਼ਾਨ ਦਾ ਹੌਟ ਅੰਦਾਜ਼ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਇਸ ਦੇ ਨਾਲ ਹੀ ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਗਲੈਮਰਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਅਟਾਰੀ ਬਾਰਡਰ ਪਹੁੰਚੇ ਸੁਨੀਲ ਸ਼ੈੱਟੀ ਨੇ BSF ਹੀਰੋ ਮੈਰਾਥਨ ਜੇਤੂਆਂ ਨੂੰ ਕੀਤਾ ਸਨਮਾਨਿਤ
ਇਹ ਤਸਵੀਰਾਂ ਅਦਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜੋ ਹੁਣ ਤੇਜ਼ੀ ਨਾਲ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਸਫ਼ੈਦ ਲਹਿੰਗੇ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਝੁਮਕੇ ਪਾਏ ਹਨ ਅਤੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ।
ਅਦਾਕਾਰ ਨੇ ਬਨ ’ਚ ਗਜਰਾ ਵੀ ਲਗਾਇਆ ਹੈ ਅਤੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਸ਼ੈੱਟੀ, ਕਿਹਾ- ਇੱਥੇ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ
ਤਸਵੀਰਾਂ ’ਚ ਅਦਾਕਾਰਾ ਗਲੈਮਰਸ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।