ਪੁੱਤ ਨੇ ਕੀਤਾ ਅਦਾਕਾਰਾ ਮਾਂ ਦਾ ਕਤਲ, ਬੈਟ ਨਾਲ ਵਾਰ-ਵਾਰ ਕੀਤਾ ਹਮਲਾ, ਨਹਿਰ ’ਚ ਸੁੱਟੀ ਲਾਸ਼

Saturday, Dec 10, 2022 - 05:42 PM (IST)

ਪੁੱਤ ਨੇ ਕੀਤਾ ਅਦਾਕਾਰਾ ਮਾਂ ਦਾ ਕਤਲ, ਬੈਟ ਨਾਲ ਵਾਰ-ਵਾਰ ਕੀਤਾ ਹਮਲਾ, ਨਹਿਰ ’ਚ ਸੁੱਟੀ ਲਾਸ਼

ਮੁੰਬਈ (ਬਿਊਰੋ)– ਮਨੋਰੰਜਨ ਜਗਤ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਦਾਕਾਰਾ ਵੀਨਾ ਕਪੂਰ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਪੁੱਤਰ ਨੇ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ 74 ਸਾਲਾ ਵੀਨਾ ਕਪੂਰ ਨੂੰ ਉਨ੍ਹਾਂ ਦੇ ਪੁੱਤਰ ਨੇ ਬੈਟ ਨਾਲ ਮਾਰ ਕੇ ਕਤਲ ਦਿੱਤਾ ਹੈ।

ਇਸ ਘਟਨਾ ਨੇ ਮਾਂ-ਪੁੱਤ ਦੇ ਰਿਸ਼ਤੇ ’ਤੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਹਰ ਕੋਈ ਸਦਮੇ ’ਚ ਹੈ। ਅਦਾਕਾਰਾ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਸਹਿ-ਅਦਾਕਾਰਾ ਨੀਲੂ ਕੋਹਲੀ ਨੇ ਦਿੱਤੀ ਹੈ। ਨੀਲੂ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਕਰ ਦੇਣ ਵਾਲੀ ਇਕ ਲੰਮੀ ਪੋਸਟ ਸਾਂਝੀ ਕੀਤੀ ਹੈ।

ਟੀ. ਵੀ. ਸ਼ੋਅ ‘ਮੇਰੀ ਭਾਬੀ’ ਦੀ ਅਦਾਕਾਰਾ ਵੀਨਾ ਕਪੂਰ ਦੀ ਮੌਤ ਬਾਰੇ ਲਿਖਦਿਆਂ ਨੀਲੂ ਨੇ ਲਿਖਿਆ, ‘‘ਵੀਨਾ ਜੀ ਤੁਸੀਂ ਬਹੁਤ ਕੁਝ ਡਿਜ਼ਰਵ ਕਰਦੇ ਸੀ। ਮੇਰਾ ਦਿਲ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਤੁਹਾਡੇ ਲਈ ਇਹ ਪੋਸਟ ਲਿਖ ਰਹੀ ਹਾਂ। ਕੀ ਆਖਾਂ? ਅੱਜ ਮੇਰੇ ਕੋਲ ਇਸ ਬਾਰੇ ਲਿਖਣ ਲਈ ਕੋਈ ਸ਼ਬਦ ਨਹੀਂ ਹੈ। ਮੈਂ ਉਮੀਦ ਕਰਦੀ ਹਾਂ ਕਿ ਜ਼ਿੰਦਗੀ ਦੇ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਿਰਕਾਰ ਤੁਸੀਂ ਸ਼ਾਂਤੀ ਨਾਲ ਆਰਾਮ ਕਰ ਰਹੇ ਹੋਵੋਗੇ।’’

ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਨੀਲੂ ਕੋਹਲੀ ਨੇ ਅੱਗੇ ਲਿਖਿਆ, ‘‘ਇਹ ਜੁਹੂ ਸਥਿਤ ਉਹੀ ਬੰਗਲਾ ਹੈ, ਜਿਥੇ ਇਹ ਦੁੱਖ ਭਰੀ ਘਟਨਾ ਵਾਪਰੀ। ਜੁਹੂ ਦੇ ਇਸ ਪਾਸ਼ ਇਲਾਕੇ ’ਚ ਇਕ ਸ਼ਖ਼ਸ ਨੇ ਆਪਣੀ ਹੀ 74 ਸਾਲ ਦੀ ਮਾਂ ਦਾ ਬੇਸਬਾਲ ਦੇ ਬੈਟ ਨਾਲ ਕਤਲ ਕਰ ਦਿੱਤਾ ਤੇ ਬਾਅਦ ’ਚ ਉਸ ਦੀ ਮ੍ਰਿਤਕ ਦੇਹ ਨੂੰ ਨਹਿਰ ’ਚ ਸੁੱਟ ਦਿੱਤਾ। ਇਸ ਤੋਂ ਬਾਅਦ ਹੀ ਯੂ. ਐੱਸ. ’ਚ ਰਹਿਣ ਵਾਲੇ ਉਸ ਦੇ ਪੁੱਤਰ ਨੂੰ ਸ਼ੱਕ ਹੋਇਆ ਤੇ ਉਸ ਨੇ ਜੁਹੂ ਪੁਲਸ ਨੂੰ ਅਲਰਟ ਕਰ ਦਿੱਤਾ।

ਇਸ ਤੋਂ ਬਾਅਦ ਨੀਲੂ ਨੇ ਦੱਸਿਆ, ‘‘ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਮਾਂ ਦੇ ਸਿਰ ’ਤੇ ਬੇਸਬਾਲ ਦੇ ਬੈਟ ਨਾਲ ਇਕ ਨਹੀਂ, ਸਗੋਂ ਕਈ ਵਾਰ-ਵਾਰ ਕਰਨ ਤੋਂ ਬਾਅਦ ਗੁੱਸੇ ’ਚ ਆ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁੱਤਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਤੇ ਉਸ ਦੀ ਮਾਂ ਵੀਨਾ ਵਿਚਾਲੇ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਅਪਰਾਧ ਕੀਤਾ ਤੇ ਉਸ ਦੀ ਮ੍ਰਿਤਕ ਦੇਹ ਨੂੰ ਰਾਏਗੜ੍ਹ ਜ਼ਿਲੇ ਦੇ ਮਾਥੇਰਾਨ ਕੋਲ ਇਕ ਨਹਿਰ ’ਚ ਸੁੱਟ ਦਿੱਤਾ।’’ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਸਦਮੇ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News