ਸੰਜੇ ਦੱਤ ਤੋਂ ਬਾਅਦ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ (ਤਸਵੀਰਾਂ)
Friday, Oct 01, 2021 - 01:24 PM (IST)

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਆਪਣੀ ਚੰਗੀ ਪਛਾਣ ਬਣਾਈ ਹੈ। ਉਰਵਸ਼ੀ ਟਾਪ ਅਦਾਕਾਰਾ 'ਚੋਂ ਇਕ ਹੈ। ਹਾਲ ਹੀ 'ਚ ਅਦਾਕਾਰਾ ਨੂੰ ਯੂ.ਏ.ਈ. ਦਾ ਗੋਲਡਨ ਵੀਜ਼ਾ ਦਿੱਤਾ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਜੋ ਖੂਬ ਚਰਚਾ 'ਚ ਰਹੀ ਹੈ।
ਤਸਵੀਰ 'ਚ ਉਰਵਸ਼ੀ ਰੈੱਡ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਹੀਲ ਪਹਿਨੀ ਹੋਈ ਹੈ। ਮਿਨੀਮਲ ਮੇਕਅਪ ਅਤੇ ਲੋਅ ਬਨ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਖੂਬਸੂਰਤ ਲੱਗ ਰਹੀ ਹੈ।
ਉਰਵਸ਼ੀ ਕਾਰ ਦੇ ਅੱਗੇ ਗੋਲਡਨ ਵੀਜ਼ੇ ਦੀ ਨਾਲ ਪੋਜ਼ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ-'ਮੈਂ ਪਹਿਲੀ ਭਾਰਤੀ ਮਹਿਲਾ ਹਾਂ ਜਿਸ ਨੂੰ 10 ਸਾਲ ਲਈ ਇਹ ਗੋਲਡਨ ਵੀਜ਼ਾ ਸਿਰਫ 12 ਘੰਟੇ 'ਚ ਮਿਲਿਆ ਹੈ। ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਕਿ ਮੈਂ ਅਤੇ ਮੇਰੇ ਪਰਿਵਾਰ ਨੂੰ ਇਸ ਗੋਲਡਨ ਵੀਜ਼ੇ ਦਾ ਹਿੱਸਾ ਬਣਾਇਆ ਗਿਆ ਹੈ। ਯੂ.ਏ.ਈ. ਸਰਕਾਰ ਉਸ ਦੇ ਸ਼ਾਸਕਾਂ ਅਤੇ ਲੋਕਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਉਰਵਸ਼ੀ ਤੋਂ ਪਹਿਲਾਂ ਇਹ ਗੋਲਡਨ ਵੀਜ਼ਾ ਅਦਾਕਾਰ ਸੰਜੇ ਦੱਤ ਨੂੰ ਵੀ ਮਿਲ ਚੁੱਕਾ ਹੈ। ਗੋਲਡਨ ਵੀਜ਼ਾ ਮਿਲਣ ਨਾਲ ਹੁਣ ਅਦਾਕਾਰਾ ਯੂ.ਏ.ਈ. 'ਚ ਅਗਲੇ 10 ਸਾਲ ਤੱਕ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਵੀਜ਼ਾ ਬਿਜਨੈੱਸਮੈਨ, ਇੰਵੈਸਟਰਸ ਅਤੇ ਡਾਕਟਰਾਂ ਨੂੰ ਦਿੱਤਾ ਜਾਂਦਾ ਹੈ ਪਰ ਹੁਣ ਇਹ ਵੀਜ਼ਾ ਬਾਲੀਵੁੱਡ ਸਿਤਾਰਿਆਂ ਨੂੰ ਵੀ ਦਿੱਤਾ ਜਾ ਰਿਹਾ ਹੈ।