ਕਰਨ ਜੌਹਰ ਦੇ ਮੂਲ ਟਰੈਕ ‘ਝੁਮਕਾ ਗਿਰਾ ਰੇ’ ’ਚ ਅਭਿਨੈ ਕਰਨ ਵਾਲੀ ਅਦਾਕਾਰਾ ਸਾਧਨਾ ਨਾਲ ਹੈ ਅਨੋਖਾ ਸਬੰਧ
Thursday, Jul 13, 2023 - 12:07 PM (IST)

ਮੁੰਬਈ (ਬਿਊਰੋ) - ਕਰਨ ਜੌਹਰ ਦੀ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਜਦੋਂ ਤੋਂ ਐਲਾਨ ਹੋਈ ਹੈ, ਉਦੋਂ ਤੋਂ ਹੀ ਸੁਰਖੀਆਂ ’ਚ ਹੈ। ਇਸ ਦੇ ਟੀਜ਼ਰ ਤੇ ਟਰੇਲਰ ਦਾ ਇੰਤਜ਼ਾਰ ਦਰਸ਼ਕਾਂ ਲਈ ਸਾਰਥਕ ਸਾਬਤ ਹੋਇਆ ਕਿਉਂਕਿ ਦੋਵੇਂ ਹੀ ਹਾਈਪ ਨੂੰ ਪੂਰਾ ਕਰਦੇ ਹਨ। ਇਕ ਆਧੁਨਿਕ ਮੋੜ ਨਾਲ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਦੇਸੀ ਪ੍ਰੇਮ ਕਹਾਣੀ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ ਤੇ ਉਹਨਾਂ ਨੂੰ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਹੁਣ ਇਸ ਤੋਂ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਨਵੇਂ ਗੀਤ ‘ਵ੍ਹਾਈਟ ਝੁਮਕਾ’ ਜੋ ਅੱਜ ਪਹਿਲਾਂ ਰਿਲੀਜ਼ ਕੀਤਾ ਗਿਆ ਹੈ, ਨੇ ਲੋਕਾਂ ’ਚ ਉਤਸ਼ਾਹ ਵਧਾ ਦਿੱਤਾ ਹੈ। ‘ਵ੍ਹਾਈਟ ਝੁਮਕਾ’ ਆਈਕਾਨਿਕ ਫਿਲਮ ‘ਮੇਰਾ ਸਾਯਾ’ ਦੇ ਪੁਰਾਣੇ ਕਲਾਸਿਕ ਗੀਤ ‘ਝੁਮਕਾ ਗਿਰਾ ਰੇ’ ’ਤੇ ਆਧਾਰਿਤ ਹੈ।
ਇਹ ਗੀਤ ਪੁਰਾਣੀ ਅਦਾਕਾਰਾ ਸਾਧਨਾ ’ਤੇ ਫਿਲਮਾਇਆ ਗਿਆ ਸੀ ਤੇ ਇਹ ਯਕੀਨੀ ਤੌਰ ’ਤੇ ‘ਰੌਕੀ ਅੌਰ ਰਾਣੀ ਕੀ ਪ੍ਰੇਮ ਕਹਾਣੀ’ ਤੋਂ ਪ੍ਰੇਰਿਤ ਨਵੇਂ ਐਡੀਸ਼ਨ ਨਾਲ ਜੁੜਿਆ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।