ਅਦਾਕਾਰਾ ਰਾਣੀ ਮੁਖਰਜੀ ਦੇ ਫੈਨਜ਼ ਲਈ ਖੁਸ਼ਖਬਰੀ!
Monday, Aug 10, 2015 - 11:27 AM (IST)

ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਸ਼ਾਇਦ ਰਾਣੀ ਦੇ ਫੈਨਜ਼ ਨੂੰ ਇਸ ਖੁਸ਼ਖਬਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਕ ਵੈੱਬਸਾਈਟ ਮੁਤਾਬਕ ''ਮਰਦਾਨੀ'' ਫਿਲਮ ਦੀ ਅਦਾਕਾਰਾ ਰਾਣੀ ਹੁਣ ਮਾਂ ਬਣਨ ਵਾਲੀ ਹੈ। ਰਾਣੀ ਨੇ ਬੀਤੇ ਸਾਲ ਫਿਲਮਮੇਕਰ ਆਦਿੱਤਯ ਚੋਪੜਾ ਨਾਲ ਵਿਆਹ ਕੀਤਾ ਸੀ। ਖਬਰਾਂ ਮੁਤਾਬਕ ਰਾਣੀ ਫਿਲਹਾਲ ਲੰਡਨ ''ਚ ਹੈ। ਰਾਣੀ ਨੂੰ ਹਾਲ ਹੀ ''ਚ ਪ੍ਰੋ-ਨੇਟਲ ਮਾਲਿਸ਼ ਕਰਵਾਉਂਦੇ ਹੋਏ ਦੇਖਿਆ ਗਿਆ ਸੀ। ਰਾਣੀ ਦਾ ਆਦਿੱਤਯ ਚੋਪੜਾ ਨਾਲ ਪਹਿਲਾਂ ਵਿਆਹ ਹੈ ਜਦਕਿ ਆਦਿੱਤਯ ਇਸ ਤੋਂ ਪਹਿਲਾਂ ਪਾਇਲ ਖੰਨਾ ਨਾਲ ਵਿਆਹ ਕਰ ਚੁੱਕੇ ਹਨ। ਆਦਿੱਤਯ ਦਾ 2009 ''ਚ ਪਾਇਲ ਨਾਲ ਤਲਾਕ ਹੋ ਗਿਆ ਸੀ। ਹਾਲ ਹੀ ''ਚ ਰਾਣੀ ਨੇ ਇਕ ਇੰਟਰਵਿਊ ''ਚ ਕਿਹਾ ਸੀ ਕਿ ਉਹ ਫਿਲਹਾਲ ਫਿਲਮਾਂ ਤੋਂ ਦੂਰ ਹੈ ਅਤੇ ਆਰਾਮ ਦੇ ਮਜ਼ੇ ਲੈ ਰਹੀ ਹੈ।