ਅਦਾਕਾਰਾ ਨੀਤੀ ਟੇਲਰ ਬਣੀ ਮਾਸੀ, ਭੈਣ ਨੇ ਦਿੱਤਾ ਪੁੱਤਰ ਨੂੰ ਜਨਮ

Wednesday, Sep 04, 2024 - 04:07 PM (IST)

ਅਦਾਕਾਰਾ ਨੀਤੀ ਟੇਲਰ ਬਣੀ ਮਾਸੀ, ਭੈਣ ਨੇ ਦਿੱਤਾ ਪੁੱਤਰ ਨੂੰ ਜਨਮ

ਮੁੰਬਈ- ਟੀ.ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਤੀ ਟੇਲਰ ਆਪਣੀ ਅਦਾਕਾਰੀ ਕਰਕੇ ਕਾਫੀ ਸੁਰਖੀਆਂ ਬਟੋਰਦੀ ਹੈ। ਕਈ ਸ਼ੋਅਜ਼ 'ਚ ਹਿੱਸਾ ਲੈ ਚੁੱਕੀ ਨੀਤੀ ਟੇਲਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।

PunjabKesari

ਨੀਤੀ ਟੇਲਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਪੋਸਟ ਕੀਤਾ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਬਹੁਤ ਚੰਗੀ ਖ਼ਬਰ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਅਦਾਕਾਰਾ ਨੇ ਤਸਵੀਰਾਂ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ਖਬਰੀ ਸਾਂਝੀ ਕੀਤੀ ਹੈ ਅਤੇ ਨੇਟੀਜ਼ਨ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। 29 ਸਾਲ ਦੀ ਨੀਤੀ ਟੇਲਰ ਨੇ 4 ਸਤੰਬਰ ਦੀ ਦੁਪਹਿਰ ਨੂੰ ਸੋਸ਼ਲ ਮੀਡੀਆ 'ਤੇ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਅਦਿਤੀ ਪ੍ਰਭੂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਆਪਣੀ ਭੈਣ ਦੇ ਮਾਂ ਬਣਨ ਤੋਂ ਬਾਅਦ, ਅਦਾਕਾਰਾ ਨੇ ਕਿਹਾ ਕਿ ਉਹ ਫਿਰ ਤੋਂ ਮਾਸੀ ਬਣ ਗਈ ਹੈ। ਨੀਤੀ ਨੇ ਨਵਜੰਮੇ ਬੱਚੇ ਦੇ ਪੈਰਾਂ ਦੀ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ 'ਤੇ ਲਿਖਿਆ ਹੈ ਕਿ 'Its a Boy'।

PunjabKesari

ਇਸ ਤਸਵੀਰ 'ਚ ਬੱਚੇ ਦਾ ਪੈਰ ਦਿਖਾਈ ਦੇ ਰਿਹਾ ਹੈ। ਇਸ 'ਚ ਬੱਚੇ ਬਾਰੇ ਵੇਰਵੇ ਸ਼ਾਮਲ ਹਨ। ਅਦਿਤੀ ਨੇ 2 ਸਤੰਬਰ ਨੂੰ ਸਵੇਰੇ 7.03 ਵਜੇ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਭਾਰ 3.32 ਕਿਲੋ ਹੈ। ਬੱਚੇ ਦਾ ਕੱਦ 51 ਸੈਂਟੀਮੀਟਰ ਹੈ। ਇਸ ਤੋਂ ਬਾਅਦ ਨੀਤੀ ਨੇ ਅਗਲੀ ਇੰਸਟਾਗ੍ਰਾਮ ਸਟੋਰੀ 'ਚ ਮਾਸੀ ਬਣਨ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇਕ ਨੋਟ ਸ਼ੇਅਰ ਕੀਤਾ।ਨੀਤੀ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ, 'Its a Boy'। ਮੈਂ ਫਿਰ ਮਾਸੀ ਬਣ ਗਈ ਹਾਂ। ਪਰਿਵਾਰ ਦੇ ਨਵੇਂ ਮੈਂਬਰ ਦਾ ਸਵਾਗਤ ਕਰਨ ਲਈ ਅਦਿਤੀ, ਨਿਖਿਲ ਅਤੇ ਜ਼ਾਇਰਾ ਨੂੰ ਸ਼ੁਭਕਾਮਨਾਵਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News