ਕੜਾਕੇ ਦੀ ਠੰਢ ''ਚ ਬਰਫ਼ੀਲੇ ਪਾਣੀ ''ਚ ਟੀ. ਵੀ. ਅਦਾਕਾਰਾ ਨੇ ਨਹਾਉਂਦਿਆਂ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ
Thursday, Dec 30, 2021 - 01:14 PM (IST)

ਨਵੀਂ ਦਿੱਲੀ : ਮੇਘਾ ਗੁਪਤਾ ਛੋਟੇ ਪਰਦੇ ਦੀ ਉਨ੍ਹਾਂ ਅਦਾਕਾਰਾ 'ਚੋਂ ਇਕ ਹੈ, ਜੋ ਅਦਾਕਾਰੀ ਦੇ ਨਾਲ-ਨਾਲ ਆਪਣੇ ਬੋਲਡ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਮੇਘਾ ਗੁਪਤਾ ਦੀਆਂ ਬੋਲਡ ਪੋਸਟਾਂ ਤੇ ਵੀਡੀਓਜ਼ ਅਕਸਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੇਘਾ ਗੁਪਤਾ ਨੇ 'ਮਮਤਾ', 'ਸੀ. ਆਈ. ਈ', 'ਪਿਆਰ ਤੂਨੇ ਕਿਆ ਕਯਾ' ਅਤੇ 'ਆਊਸ਼ਮਾਨ ਭਵ' ਵਰਗੇ ਕਈ ਟੀਵੀ ਸੀਰੀਅਲ 'ਚ ਅਦਾਕਾਰੀ ਕਰਕੇ ਸਰੋਤਿਆਂ ਦੇ ਦਿਲ ਜਿੱਤ ਚੁੱਕੀ ਹੈ।
ਹਾਲ ਹੀ 'ਚ ਮੇਘਾ ਗੁਪਤਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਮੇਘਾ ਬਾਥਰੂਮ 'ਚ ਬੈਠੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਨੇ ਬਾਥਰੂਮ 'ਚ ਸ਼ਾਵਰ ਹੇਠਾਂ ਨਹਾਉਂਦੇ ਹੋਏ ਆਪਣੀਆਂ ਤਸਵੀਰਾਂ ਪੋਸਟ ਕੀਤੀਆ ਹਨ।
ਇਨ੍ਹਾਂ ਤਸਵੀਰਾਂ 'ਚ ਮੇਘਾ ਗੁਪਤਾ ਦੀ ਬੈਕ ਸਾਈਡ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦਾ ਬੋਲਡ ਅੰਦਾਜ਼ ਸਾਫ਼ ਨਜ਼ਰ ਆ ਰਿਹਾ ਹੈ।
ਪ੍ਰਸ਼ੰਸਕਾਂ ਵਲੋਂ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੇਘਾ ਗੁਪਤਾ ਨੇ ਲਿਖਿਆ ''ਮੈਂ ਠੰਢੇ ਪਾਣੀ 'ਚ ਸ਼ਾਵਰ ਲਿਆ।''
ਇੰਨਾ ਹੀ ਨਹੀਂ ਅਦਾਕਾਰਾ ਨੇ ਠੰਢੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਵੀ ਦੱਸੇ ਹਨ।
ਇਸ ਦੌਰਾਨ ਮੇਘਾ ਨੇ ਬਾਥਟਬ 'ਚ ਬਰਫ ਦੇ ਗੋਲੇ ਵੀ ਸੁੱਟੇ ਸਨ, ਜੋ ਕਿ ਤਸਵੀਰਾਂ 'ਚ ਸਾਫ਼ ਨਜ਼ਰ ਆ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।