ਹਾਲੀਵੁੱਡ ਅਦਾਕਾਰਾ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦਿਹਾਂਤ

Monday, Jul 13, 2020 - 04:25 PM (IST)

ਹਾਲੀਵੁੱਡ ਅਦਾਕਾਰਾ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦਿਹਾਂਤ

ਲਾਂਸ ਏਂਜਲਸ (ਬਿਊਰੋ) — 57 ਸਾਲਾਂ ਦੀ ਹਾਲੀਵੁੱਡ ਅਦਾਕਾਰਾ ਕੈਲੀ ਪ੍ਰੈਸਟਨ ਦਾ ਕੈਂਸਰ ਕਰਕੇ ਦਿਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ 'Mischief', 'Twins' and 'Jerry Maguire' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਕੈਲੀ ਪ੍ਰੈਸਟਨ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਦੋ ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਉਸ ਦਾ ਦਿਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ ਦੇ ਪਤੀ ਅਭਿਨੇਤਾ ਜੋਨ ਟਰਾਵੋਲਟਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਕੈਲੀ ਦੇ ਦਿਹਾਂਤ ਬਾਰੇ ਦੱਸਿਆ ਹੈ। ਟਰੈਵੋਲਟਾ ਨੇ ਲਿਖਿਆ, 'ਮੈਂ ਬਹੁਤ ਭਾਰੀ ਦਿਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸੁੰਦਰ ਪਤਨੀ ਕੈਲੀ ਛਾਤੀ ਦੇ ਕੈਂਸਰ ਨਾਲ ਆਪਣੀ ਦੋ ਸਾਲਾਂ ਦੀ ਲੜਾਈ ਹਾਰ ਗਈ ਹੈ।' ਟਰੈਵੋਲਟਾ ਨੇ ਲਿਖਿਆ, 'ਕੈਲੀ ਨੇ ਬਹੁਤ ਸਾਰੇ ਲੋਕਾਂ ਦੇ ਪਿਆਰ ਅਤੇ ਸਹਾਇਤਾ ਨਾਲ ਇੱਕ ਬਹਾਦਰੀ ਭਰੀ ਲੜਾਈ ਲੜੀ।'

ਦੱਸ ਦਈਏ ਕਿ ਕੈਲੀ ਪ੍ਰੈਸਟਨ ਦੀ ਆਖਰੀ ਫ਼ਿਲਮ ਜਾਨ ਟਰਾਵੋਲਟਾ ਨਾਲ 'ਟਰਾਵੋਲਟਾ ਇਜ਼ ਗੋਟੀ' ਸੀ। ਅਦਾਕਾਰਾ ਕੈਲੀ ਪ੍ਰੈਸਟਨ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਦੇ ਬੇਟੇ ਜੈੱਟ ਦੀ ਮੌਤ 2009 'ਚ ਹੀ ਹੋ ਗਈ ਸੀ।


author

sunita

Content Editor

Related News