ਪਾਇਲ ਰੋਹਤਗੀ ਦੇ ਹੱਥਾਂ ’ਤੇ ਲੱਗੀ ਸੰਗਰਾਮ ਦੇ ਨਾਂ ਦੀ ਮਹਿੰਦੀ, ਗੁਲਾਬੀ ਸੂਟ ’ਚ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ

Wednesday, Jul 06, 2022 - 06:22 PM (IST)

ਪਾਇਲ ਰੋਹਤਗੀ ਦੇ ਹੱਥਾਂ ’ਤੇ ਲੱਗੀ ਸੰਗਰਾਮ ਦੇ ਨਾਂ ਦੀ ਮਹਿੰਦੀ, ਗੁਲਾਬੀ ਸੂਟ ’ਚ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਡੈਸਕ: ਰਿਐਲਿਟੀ ਸ਼ੋਅ ਲਾਕ ਅੱਪ ’ਚ ਨਜ਼ਰ ਆ ਚੁੱਕੀ ਅਦਾਕਾਰਾ ਪਾਇਲ ਰੋਹਤਗੀ 9 ਜੁਲਾਈ ਨੂੰ ਸੰਗਰਾਮ ਸਿੰਘ ਨਾਲ ਵਿਆਹ ਦੇ ਬੰਧਨ ’ਚ ਬੱਝਣ ਲਈ ਤਿਆਰ ਹੈ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਦੌਰਾਨ ਪਾਇਲ ਦੀ ਮਹਿੰਦੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਇੰਟਰਨੈੱਟ ’ਤੇ ਆਉਂਦੇ ਹੀ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ-ਕਮੇਡੀਅਨ ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਪਾਇਲ ਰੋਹਤਗੀ ਗੁਲਾਬੀ ਰੰਗ ਦੇ ਸੂਟ ’ਚ ਨਜ਼ਰ ਆ ਰਹੀ ਹੈ। ਇਸ ਸੂਟ ’ਚ ਪਾਇਲ ਕਾਫ਼ੀ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਪਾਇਲ ਨੇ ਸੂਟ ਨਾਲ ਮੈਚਿੰਗ ਗੁਲਾਬੀ ਲਿਪਸ਼ੇਡ ਲਗਾਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮੱਥੇ ’ਤੇ ਬਿੰਦੀ ਲਗਾਈ ਹੈ।

 
 
 
 
 
 
 
 
 
 
 
 
 
 
 

A post shared by ETimes TV (@etimes_tv)

 

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਪਾਇਲ ਕੁਰਸੀ ’ਤੇ ਬੈਠੀ ਦੋਵੇਂ ਹੱਥਾਂ-ਪੈਰਾਂ ’ਤੇ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਸਮੇਂ ਅਦਾਕਾਰਾ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਉਸ ਨੂੰ ਵਧਾਈਆਂ ਅਤੇ ਪੰਸਦ ਕਰ ਰਹੇ ਹਨ।

ਇਹ ਵੀ ਪੜ੍ਹੋ : Happy Birthday Ranveer: ਜਾਣੋ ਜਨਮਦਿਨ ਮੌਕੇ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ

PunjabKesari

ਤੁਹਾਨੂੰ ਦੱਸ ਦੇਈਏ ਕਿ ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਨੇ ਲਾਕ ਅੱਪ ਸ਼ੋਅ ਦੇ ਵਿਚਕਾਰ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਦੋਵੇਂ ਪਿਛਲੇ 12 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ 9 ਜੁਲਾਈ ਨੂੰ ਆਪਣੇ ਪਿਆਰ ਨੂੰ ਨਵਾਂ ਨਾਂ ਦੇਣ ਜਾ ਰਹੇ ਹਨ। ਜੋੜੇ ਦਾ ਵਿਆਹ ਆਗਰਾ ਦੇ ਜੇਪੀ ਪੈਲੇਸ ’ਚ ਹੋਵੇਗਾ।


author

Anuradha

Content Editor

Related News