ਅਦਾਕਾਰਾ ਹਿਨਾ ਖ਼ਾਨ ਦੀ ਵਿਗੜੀ ਸਿਹਤ, ਸਾਹ ਲੈਣ ਹੋ ਰਹੀ ਹੈ ਮੁਸ਼ਕਿਲ

Tuesday, Apr 16, 2024 - 10:27 AM (IST)

ਅਦਾਕਾਰਾ ਹਿਨਾ ਖ਼ਾਨ ਦੀ ਵਿਗੜੀ ਸਿਹਤ, ਸਾਹ ਲੈਣ ਹੋ ਰਹੀ ਹੈ ਮੁਸ਼ਕਿਲ

ਐਂਟਰਟੇਨਮੈਂਟ ਡੈਸਕ : ਕਈ ਪ੍ਰੋਜੈਕਟਾਂ 'ਚ ਰੁੱਝੀ ਹਿਨਾ ਖ਼ਾਨ ਨੂੰ ਲੈ ਕੇ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਨਾ ਖ਼ਾਨ ਦੀ ਸਿਹਤ ਕੁਝ ਖਰਾਬ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਰਾਤ ਨੂੰ ਨਾ ਤਾਂ ਆਰਾਮ ਨਾਲ ਖਾਣਾ ਖਾ ਰਹੀ ਹੈ ਅਤੇ ਨਾ ਹੀ ਸਾਹ ਲੈ ਰਹੀ ਹੈ। ਉਸ ਨੂੰ ਮਾਸਕ ਪਾ ਕੇ ਸੌਣਾ ਪੈਂਦਾ ਹੈ।

ਦੱਸ ਦਈਏ ਕਿ ਹਿਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਕਈ ਸਟੋਰੀਜ਼ ਸ਼ੇਅਰ ਕੀਤੀਆਂ ਹਨ। ਮੰਗਲਵਾਰ ਦੇਰ ਰਾਤ ਉਸ ਨੇ ਮਾਸਕ ਪਹਿਨੀ ਆਪਣੀ ਤਸਵੀਰ ਸਾਂਝੀ ਕੀਤੀ। ਉਸ ਦੀ ਵਿਗੜਦੀ ਸਿਹਤ ਕਾਰਨ ਹੋਈ ਮੁਸੀਬਤ ਦੀ ਝਲਕ ਉਸ ਦੀਆਂ ਅੱਖਾਂ 'ਚ ਝਲਕਦੀ ਹੈ। ਅਦਾਕਾਰਾ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਤਣਾਅ ਦਾ ਪੱਧਰ, ਮੈਨੂੰ ਕੀ ਕਰਨਾ ਚਾਹੀਦਾ ਹੈ।'

ਇਹ ਖ਼ਬਰ ਵੀ ਪੜ੍ਹੋ -  ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ

ਦੱਸਿਆ ਦਾ ਰਿਹਾ ਹੈ ਕਿ ਹਿਨਾ ਖ਼ਾਨ ਨਾਲ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਲਗਾਤਾਰ 16 ਘੰਟੇ ਸ਼ੂਟਿੰਗ ਕਰ ਰਹੀ ਹੈ। ਉਸ ਨੂੰ ਸਹੀ ਸਮੇਂ 'ਤੇ ਭੋਜਨ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਖੁਰਾਕ ਵਿਗੜ ਗਈ ਹੈ। ਇਸ ਦੇ ਨਾਲ ਹੀ ਹਿਨਾ ਖ਼ਾਨ ਨੇ ਦੱਸਿਆ ਕਿ ਉਸ ਨੂੰ ਮਾਸਕ ਪਾ ਕੇ ਸੌਣਾ ਪੈਂਦਾ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ।  

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਫਾਇਰਿੰਗ ਦੇ ਮਾਮਲੇ 'ਚ ਪੁਲਸ ਦੀ ਵੱਡੀ ਸਫ਼ਲਤਾ, ਨਾਲ ਹੀ ਸਾਹਮਣੇ ਇਕ ਹੋਰ ਗੈਂਗਸਟਰ ਦਾ ਨਾਂ

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੇ ਛੋਟੇ ਪਰਦੇ 'ਤੇ ਰਾਜਨ ਸ਼ਾਹੀ ਦੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਉਹ ਇਸ ਸ਼ੋਅ 'ਚ ਦਿਖਾਈ ਗਈ ਪਹਿਲੀ ਪੀੜ੍ਹੀ ਦੀ ਕਾਸਟ ਦੀ ਮੁੱਖ ਅਦਾਕਾਰਾ ਸੀ। ਉਸ ਨੇ 'ਅਕਸ਼ਰਾ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ 'ਕਸੌਟੀ ਜ਼ਿੰਦਗੀ ਕੀ 2' ਦੀ 'ਕੋਮੋਲਿਕਾ ਬਾਸੂ' ਦਾ ਕਿਰਦਾਰ ਵੀ ਉਸ ਦੇ ਮਸ਼ਹੂਰ ਕਿਰਦਾਰਾਂ 'ਚ ਸ਼ਾਮਲ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News