ਲਹਿੰਗਾ ਪਹਿਨ ਐਵਾਰਡ ਸ਼ੋਅ ’ਚ ਪਹੁੰਚੀ ਅਦਾਕਾਰਾ ਦਿਵਿਆ ਖੋਸਲਾ (ਤਸਵੀਰਾਂ)

Sunday, Feb 21, 2021 - 02:09 PM (IST)

ਲਹਿੰਗਾ ਪਹਿਨ ਐਵਾਰਡ ਸ਼ੋਅ ’ਚ ਪਹੁੰਚੀ ਅਦਾਕਾਰਾ ਦਿਵਿਆ ਖੋਸਲਾ (ਤਸਵੀਰਾਂ)

ਮੁੰਬਈ: ਅਦਾਕਾਰਾ ਦਿਵਿਆ ਖੋਸਲਾ ਕੁਮਾਰ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਉਹ ਆਪਣੀ ਖ਼ੂਬਸੂਰਤੀ ਨਾਲ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੂੰ ਟੱਕਰ ਦਿੰਦੀ ਹੈ। ਬੀਤੇ ਸ਼ਨੀਵਾਰ ਦਾਦਾ ਸਾਹਿਬ ਐਵਾਰਡ ਸ਼ੋਅ ’ਚ ਵੀ ਉਸ ਦੀ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਉਹ ਆਪਣੀ ਲੁੱਕ ਨਾਲ ਸਭ ਦਾ ਦਿਲ ਜਿੱਤਦੀ ਨਜ਼ਰ ਆਈ ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਇਵੈਂਟ ’ਚ ਦਿਵਿਆ ਫਲੋਰਲ ਲਹਿੰਗੇ ’ਚ ਪਹੁੰਚੀ ਜਿਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। 

PunjabKesari
ਲਹਿੰਗੇ ਦੇ ਨਾਲ ਉਸ ਨੇ ਮੈਚਿੰਗ ਦੁੱਪਟਾ ਵੀ ਕੈਰੀ ਕੀਤਾ ਹੋਇਆ ਹੈ।

PunjabKesari
ਮਿਨੀਮਲ ਮੇਕਅਪ ਅਤੇ ਮੈਸੀ ਹੇਅਰਸਟਾਈਲ ਨਾਲ ਦਿਵਿਆ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਹਸੀਨਾ ਨੇ ਰੈੱਡ ਕਾਰਪੇਟ ’ਤੇ ਜ਼ਬਰਦਸਤ ਪੋਜ ਦਿੱਤੇ।

PunjabKesari
ਕੰਮ ਦੀ ਗੱਲ ਕਰੀਏ ਤਾਂ ਦਿਵਿਆ ਜਲਦ ਹੀ ਆਉਣ ਵਾਲੀ ਫ਼ਿਲਮ ‘ਸੱਤਿਯਮੇਵ ਜਯਤੇ 2’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਹ ਅਦਾਕਾਰ ਜਾਨ ਇਬਰਾਹਿਮ ਨਾਲ ਸਕ੍ਰੀਨ ਸ਼ੇਅਰ ਕਰੇਗੀ।

PunjabKesari


author

Aarti dhillon

Content Editor

Related News