ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ, ਛਾਈ ਸੁਰਖੀਆਂ ''ਚ

Friday, May 12, 2023 - 11:31 AM (IST)

ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ, ਛਾਈ ਸੁਰਖੀਆਂ ''ਚ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖ਼ੂਬਸੂਰਕ ਬਾਲਾ ਦੀਪਿਕਾ ਪਾਦੁਕੋਣ ਨੇ ਗਲੋਬਲ ਪੱਧਰ ’ਤੇ ਕਈ ਅਚੀਵਮੈਂਟਸ ਹਾਸਲ ਕੀਤੀਆਂ ਹਨ, ਜਿਨ੍ਹਾਂ ਦਾ ਜ਼ਿਆਦਾਤਰ ਲੋਕ ਸਿਰਫ ਸੁਫ਼ਨਾ ਹੀ ਦੇਖਦੇ ਹਨ। ਆਪਣੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਹੋਰ ਪ੍ਰਾਪਤੀ ਜੋੜਦੇ ਹੋਏ, ਦੀਪਿਕਾ ਪਾਦੂਕੌਣ ਹੁਣ 'ਟਾਈਮ ਮੈਗਜ਼ੀਨ' ਦੇ ਕਵਰ ’ਤੇ ਦਿਖਾਈ ਦੇ ਰਹੀ ਹੈ।

PunjabKesari

ਇਸ ਨਾਲ ਦੀਪਿਕਾ ਪਾਦੂਕੌਣ ਟਾਈਮ ਦੇ ਕਵਰ ’ਤੇ ਦਿਖਾਈ ਦੇਣ ਵਾਲੇ ਰੇਅਰ ਭਾਰਤੀ ਅਦਾਕਾਰਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ। 

PunjabKesari

ਦੱਸ ਦਈਏ ਕਿ ਬਰਾਕ ਓਬਾਮਾ, ਓਪਰਾ ਵਿਨਫਰੇ ਸਣੇ ਕਈ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਨਾਲ ਗਲੋਬਲ ਮਸ਼ਹੂਰ ਹਸਤੀਆਂ ਦੇ ਕੁਲੀਨ ਕਲੱਬ ’ਚ ਵੀ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੂੰ ਇਸ ਵੱਕਾਰੀ ਤੇ ਉੱਚ ਸਨਮਾਨਿਤ ਮੈਗਜ਼ੀਨ ’ਚ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ। 

PunjabKesari

ਪਿਛਲੇ ਸਾਲ ਹੀ ਦੀਪਿਕਾ ਪਾਦੂਕੌਣ ਨੂੰ ਸਿਨੇਮਾ ’ਚ ਉਸ ਦੀਆਂ ਪ੍ਰਾਪਤੀਆਂ ਤੇ ਮੈਂਟਲ ਹੈਲਥ ਦੀ ਵਕਾਲਤ ’ਚ ਉਨ੍ਹਾਂ ਦੇ ਕੰਮ ਕਲਈ ‘ਦਿ ਟਾਈਮ 100 ਇਮਪੈਕਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ।

PunjabKesari

ਉਹ ਇਕੋ-ਇਕ ਭਾਰਤੀ ਵੀ ਸੀ ਜਿਸ ਨੂੰ ਟਾਈਮ ਦੁਆਰਾ ਦੋ ਵਾਰ ਸਨਮਾਨਿਤ ਕੀਤਾ ਗਿਆ ਸੀ।

PunjabKesari

ਯਕੀਨਨ ਦੇਸ਼ ਦੀ ਸਭ ਤੋਂ ਵੱਡੀ ਗਲੋਬਲ ਬ੍ਰਾਂਡ ਅੰਬੈਸਡਰ, ਦੀਪਿਕਾ ਨੇ ਗਲੋਬਲ ਲਗਜ਼ਰੀ ਬ੍ਰਾਂਡਾਂ ‘ਲੂਈ ਵੁਈਟਨ’ ਤੇ ‘ਕਾਰਟੀਅਰ’ ਨਾਲ ਸਭ ਤੋਂ ਵੱਡੀ ਐਡ ਡੀਲ ਕੀਤੀ ਹੈ।

PunjabKesari
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News