ਇਹ ਅਦਾਕਾਰ 57 ਦਿਨ ਰਿਹਾ ਹਸਪਤਾਲ 'ਚ ਭਰਤੀ, ਹੁਣ 'ਚੰਦੂ ਚੈਂਪੀਅਨ' ਨਾਲ ਜਿੱਤਿਆ ਸਭ ਦਾ ਦਿਲ

06/18/2024 3:20:58 PM

ਮੁੰਬਈ- ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ 'ਚੰਦੂ ਚੈਂਪੀਅਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ 'ਚ ਕਾਰਤਿਕ ਨੇ ਮੁਰਲੀਕਾਂਤ ਪੇਟਕਰ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ 'ਚ ਅਨਿਰੁਧ ਦਵੇ ਨੇ ਮੁਰਲੀਕਾਂਤ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਹੈ, ਜੋ ਕਾਫ਼ੀ ਤਾਰੀਫ਼ ਕਮਾ ਰਿਹਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ 'ਚੰਦੂ ਚੈਂਪੀਅਨ' ਸਾਈਨ ਕਰਨ ਤੋਂ ਪਹਿਲਾਂ ਅਨਿਰੁਧ ਦਵੇ ਹਸਪਤਾਲ 'ਚ ਭਰਤੀ ਸਨ। ਅਨਿਰੁਧ ਨੂੰ ਕੋਰੋਨਾ ਹੋ ਗਿਆ ਸੀ। ਉਹ 57 ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ। ਇੰਨੇ ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਅਦਾਕਾਰ ਨੇ ਜੀਣ ਦੀ ਉਮੀਦ ਛੱਡ ਦਿੱਤੀ ਸੀ। ਜਦੋਂ ਉਹ ਇਲਾਜ ਤੋਂ ਬਾਅਦ ਠੀਕ ਹੋ ਗਿਆ ਤਾਂ ਉਸ ਨੇ ਦੁਬਾਰਾ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ। ਆਖ਼ਰਕਾਰ ਉਸ ਨੂੰ ਕਬੀਰ ਖਾਨ ਦੀ 'ਚੰਦੂ ਚੈਂਪੀਅਨ' 'ਚ ਮੁਰਲੀਕਾਂਤ ਦੇ ਵੱਡੇ ਭਰਾ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ- 'Mirzapur 3' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਨਿਰੁਧ ਦਵੇ ਟੈਲੀਵਿਜ਼ਨ ਇੰਡਸਟਰੀ ਦੇ ਮਸ਼ਹੂਰ ਸਟਾਰ ਹਨ। ਉਹ 'ਯਾਰਾਂ ਕਾ ਟਸ਼ਨ', 'ਆਜ ਕੀ ਘਰਵਾਲੀ ਹੈ', 'ਰੁਕ ਜਾਨਾ ਨਹੀਂ', 'ਫੁਲਵਾ', 'ਯਮ ਹੈਂ ਹਮ' ਵਰਗੇ ਕਈ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ।
 


DILSHER

Content Editor

Related News