ਮਸ਼ਹੂਰ ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ’ਚ ਦਿਹਾਂਤ

11/26/2022 4:15:46 PM

ਮੁੰਬਈ (ਬਿਊਰੋ)– ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਪੁਣੇ ਸਥਿਤ ਹਸਪਤਾਲ ’ਚ 26 ਨਵੰਬਰ ਨੂੰ ਦੁਪਹਿਰ ਸਮੇਂ ਆਖਰੀ ਸਾਹ ਲਿਆ। ਪੁਣੇ ਦੇ ਵੈਕੁੰਠ ਕ੍ਰੇਮੇਟੋਰੀਅਮ ’ਚ ਅੱਜ ਸ਼ਾਮ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਦਾਕਾਰ ਪੁਣੇ ਸਥਿਤ ਦੀਨਾਨਾਥ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਥੋੜ੍ਹੀ ਨਾਜ਼ੁਕ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਸਕੇ।

ਇਹ ਖ਼ਬਰ ਵੀ ਪੜ੍ਹੋ : ਅਨੁਪਮ ਖੇਰ ਦਾ ਰਿਚਾ ਚੱਢਾ ’ਤੇ ਫੁੱਟਿਆ ਗੁੱਸਾ, ਕਿਹਾ, ‘ਇਸ ਤੋਂ ਵੱਧ ਸ਼ਰਮਨਾਕ ਹੋਰ...’

ਦੱਸ ਦੇਈਏ ਕਿ ਵਿਕਰਮ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। 26 ਸਾਲ ਦੀ ਉਮਰ ’ਚ ਉਨ੍ਹਾਂ ਨੇ ਅਦਾਕਾਰੀ ’ਚ ਕਦਮ ਰੱਖਿਆ ਸੀ। 1971 ’ਚ ਉਨ੍ਹਾਂ ਨੇ ਬਾਲੀਵੁੱਡ ਡੈਬਿਊ ਕੀਤਾ।

ਉਨ੍ਹਾਂ ਨੇ ਪਹਿਲੀ ਫ਼ਿਲਮ ਅਮਿਤਾਭ ਬੱਚਨ ਨਾਲ ਕੀਤੀ ਸੀ। ਫ਼ਿਲਮ ਦਾ ਨਾਂ ‘ਪਰਵਾਨਾ’ ਸੀ। ਵਿਕਰਮ ਨੂੰ ਬਲਾਕਬਸਟਰ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਲਈ ਜਾਣਿਆ ਜਾਂਦਾ ਹੈ। ਫ਼ਿਲਮ ’ਚ ਵਿਕਰਮ ਨੇ ਐਸ਼ਵਰਿਆ ਰਾਏ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News