ਕੋਰੋਨਾ ਪੀੜਤਾਂ ਦੀ ਮਦਦ ਨਹੀਂ ਕਰ ਪਾ ਰਹੇ ਅਦਾਕਾਰ ਸੋਨੂੰ ਸੂਦ, ਟਵੀਟ ਕਰ ਜਤਾਇਆ ਅਫ਼ਸੋਸ

04/20/2021 2:53:34 PM

ਮੁੰਬਈ:  ਤਾਲਾੰਦੀ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂਦੀ ਮਦਦ ਲਈ ਅੱਗੇ ਆਏ ਸਨ। ਉਹ ਸ਼ੁਰੂ ਤੋਂ ਲੈ ਕੇ ਹੁਣ ਤਕ ਕੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰ ਅਤੇ ਆਪਣੇ ਘਰ ਜਾਣ ਵਾਲੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਤੇ ਕਾਮਿਆਂ ਦੀ ਮਦਦ ਕਰ ਰਹੇ ਹਨ। ਦੇਸ਼ ’ਚ ਹੁਣ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਜਿਵੇਂ-ਜਿਵੇਂ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਲੋਕਾਂ ਨੂੰ ਹਸਪਤਾਲਾਂ ਤੇ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari
ਸੋਨੂੰ ਸੂਦ ਨੇ ਇਸ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵੀ ਲੋਕਾਂ ਦੀ ਮਦਦ ਲਈ ਹਸਪਤਾਲ ’ਚ ਬੈੱਡ ਤੇ ਦਵਾਈਆਂ ਦਾ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਸੋਨੂੰ ਸੂਦ ਨੇ ਸੋਮਵਾਰ ਨੂੰ ਇੱਕ ਟਵੀਟ ’ਚ ਕਿਹਾ ਕਿ ਸਿਰਫ਼ ਉਹੀ ਨਹੀਂ, ਸਗੋਂ ਉਨ੍ਹਾਂ ਦੀ ਟੀਮ ਤੇ ਇੱਥੋਂ ਤੱਕ ਕਿ ਹੈਲਥ ਕੇਅਰ ਸਿਸਟਮ ਵੀ ਲੋਕਾਂ ਲਈ ਫੇਲ੍ਹ ਹੋ ਗਿਆ ਹੈ।

PunjabKesari
ਹੈਲਥ ਕੇਅਰ ਸਿਸਟਮ ਫੇਲ੍ਹ
ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ, "ਅੱਜ ਮੈਂ 570 ਬੈੱਡਾਂ ਲਈ ਬੇਨਤੀ ਕੀਤੀ। ਮੈਂ ਸਿਰਫ਼ 112 ਦਾ ਹੀ ਪ੍ਰਬੰਧ ਕਰ ਸਕਿਆ। ਮੈਂ 1477 ਰੈਮਡੇਸਿਵਰ ਲਈ ਬੇਨਤੀ ਕੀਤੀ ਪਰ ਸਿਰਫ਼ 18 ਦਾ ਹੀ ਪ੍ਰਬੰਧ ਹੋ ਸਕਿਆ। ਹਾਂ, ਅਸੀਂ ਫੇਲ੍ਹ ਹੋ ਗਏ। ਇਸ ਲਈ ਸਾਡਾ ਹੈਲਥ ਕੇਅਰ ਸਿਸਟਮ ਵੀ ਫੇਲ੍ਹ ਹੋ ਗਿਆ।” ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਟਵੀਟ ਨੂੰ ਸ਼ੇਅਰ ਕੀਤਾ।

PunjabKesari
ਸੋਨੂੰ ਸੂਦ ਨੇ ਕੀਤਾ ਇਹ ਟਵੀਟ 
ਪ੍ਰਸ਼ੰਸਕ ਕਰ ਰਹੇ ਕੋਸ਼ਿਸ਼ਾਂ ਦੀ ਸ਼ਲਾਘਾ
ਸੋਨੂੰ ਸੂਦ ਨੇ ਲਿਖਿਆ, "ਕਿਸੇ ਨੂੰ ਕਿਤੇ ਤੁਹਾਡੀ ਜ਼ਰੂਰਤ ਹੈ।" ਇਸ ਪੋਸਟ ਦੇ ਕੁਮੈਂਟ ਸੈਕਸ਼ਨ ’ਚ ਉਨ੍ਹਾਂ ਦੇ ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਦੱਸ ਦਈਏ ਕਿ ਸੋਨੂੰ ਸੂਦ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ। ਹਾਲ ਹੀ ’ਚ ਉਨ੍ਹਾਂ ਨੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਵੀ ਲਈ ਸੀ। 


Aarti dhillon

Content Editor

Related News