ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

Wednesday, Nov 27, 2024 - 09:38 AM (IST)

ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

ਮੁੰਬਈ-ਸਾਊਥ ਸਿਨੇਮਾ ਦੀ ਬਲਾਕਬਸਟਰ ਫਿਲਮ 'ਪੁਸ਼ਪਾ' ਨਾਲ ਮਸ਼ਹੂਰ ਹੋਏ ਟਾਲੀਵੁੱਡ ਐਕਟਰ ਸ਼੍ਰੀਤੇਜ ਦੇ ਖਿਲਾਫ ਹੈਦਰਾਬਾਦ ਦੇ ਕੁਕਟਪੱਲੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਕ ਔਰਤ ਨੇ ਅਦਾਕਾਰ 'ਤੇ ਸਰੀਰਕ ਅਤੇ ਆਰਥਿਕ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਦੇ ਖਿਲਾਫ ਆਈਪੀਸੀ ਦੀ ਧਾਰਾ 69, 115 (2) ਅਤੇ 318 (2) ਦੇ ਤਹਿਤ ਜ਼ੀਰੋ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਆਖ਼ਰ ਕਿਸ ਕਾਰਨ ਗਾਇਕ ਸਿੰਗਾ ਦਾ ਹੋਇਆ ਇਹ ਹਾਲ, ਜਾਣੋ ਕਾਰਨ

ਮਹਿਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਸ਼੍ਰੀਤੇਜ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਦੋਵੇਂ ਰਿਸ਼ਤੇ ਵਿੱਚ ਆ ਗਏ। ਇਸ ਦੌਰਾਨ ਸ਼੍ਰੀਤੇਜ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਆਰਥਿਕ ਸ਼ੋਸ਼ਣ ਵੀ ਕੀਤਾ ਗਿਆ।ਮੁਲਜ਼ਮ ਨੇ ਉਸ ਤੋਂ 20 ਲੱਖ ਰੁਪਏ ਲੈ ਲਏ ਸਨ। ਪੀੜਤਾ ਦਾ ਦਾਅਵਾ ਹੈ ਕਿ ਉਸ ਨਾਲ ਸਬੰਧ ਹੋਣ ਦੇ ਬਾਵਜੂਦ ਉਸ ਨੇ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦਾ 7 ਸਾਲਾ ਪੁੱਤਰ ਵੀ ਹੈ।

ਇਹ ਵੀ ਪੜ੍ਹੋ- ਕੰਸਰਟ ਤੋਂ ਬਾਅਦ ਦਿਲਜੀਤ ਨੇ ਨਿਮਰਤ ਕੌਰ ਤੋਂ ਪੁੱਛਿਆ ਇਹ ਸਵਾਲ

ਦੱਸ ਦੇਈਏ ਕਿ ਪੀੜਤਾ ਨੇ ਅਪ੍ਰੈਲ 2024 'ਚ ਸ਼੍ਰੀਤੇਜ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ ਪਰ ਬਾਅਦ 'ਚ ਸ਼ਿਕਾਇਤ ਵਾਪਸ ਲੈ ਲਈ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Priyanka

Content Editor

Related News