ਅਦਾਕਾਰ ਪ੍ਰਤੀਕ ਕੋਰੋਨਾ ਪਾਜ਼ੇਟਿਵ, ਪਤਨੀ ਨਾਲ ਘਰ ''ਚ ਹੋਏ ਆਈਸੋਲੇਟ

7/21/2020 11:07:20 AM

ਮੁੰਬਈ (ਬਿਊਰੋ) : ਫ਼ਿਲਮ ਉਦਯੋਗ 'ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਆਏ ਦਿਨ ਵਧਦੀ ਹੀ ਜਾ ਰਹੀ ਹੈ। ਅਦਾਕਾਰ ਪ੍ਰਤੀਕ ਗਾਂਧੀ, ਉਨ੍ਹਾਂ ਦੀ ਪਤਨੀ ਭਾਮਿਨੀ ਓਝਾ ਤੇ ਭਰਾ ਪੁਨੀਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਤੀਕ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਘਰ 'ਚ ਕੁਆਰੰਟਾਈਨ ਹਨ, ਜਦਕਿ ਭਰਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਕ ਦੋਸਤ ਦੇ ਟਵੀਟ ਦੇ ਜਵਾਬ 'ਚ ਪ੍ਰਤੀਕ ਨੇ ਭਾਜਪਾ ਨੇਤਾ ਕਿਰੀਟ ਸੌਮਿਆ ਅਤੇ ਮਾਧਵੀ ਭੂਟਾ ਨੂੰ ਸਮੇਂ 'ਤੇ ਮਦਦ ਪਹੁੰਚਾਉਣ ਲਈ ਧੰਨਵਾਦ ਦਿੱਤਾ। ਸੌਮਿਆ ਨੇ ਕਿਹਾ ਕਿ ਉਹ ਡਾਕਟਰਾਂ ਦੇ ਸੰਪਰਕ 'ਚ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਪੁਨੀਤ ਦੇ ਛੇਤੀ ਸਿਹਤਯਾਬ ਹੋਣ ਦਾ ਭਰੋਸਾ ਦਿੱਤਾ ਹੈ। 'ਬੇ ਯਾਰ', 'ਰਾਂਗ ਸਾਈਡ ਰਾਜੂ' ਅਤੇ 'ਲਵ ਨੀ ਭਵਾਈ' ਵਰਗੀਆਂ ਹਿੱਟ ਗੁਜਰਾਤੀ ਫਿਲਮਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਪ੍ਰਤੀਕ ਨੇ ਹਿੰਦੀ ਫਿਲਮ 'ਮਿੱਤਰੋ' ਅਤੇ ਸਲਮਾਨ ਖ਼ਾਨ ਵੱਲੋਂ ਬਣਾਈ 'ਲਵਯਾਤਰੀ' 'ਚ ਵੀ ਕੰਮ ਕੀਤਾ ਹੈ।


sunita

Content Editor sunita