ਅਦਾਕਾਰ ਮਨੀਸ਼ ਪਾਲ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

12/07/2020 4:24:51 PM

ਮੁੰਬਈ (ਭਾਸ਼ਾ) : ਪ੍ਰਸਿੱਧ ਟੀ.ਵੀ. ਪੇਸ਼ਕਾਰ ਅਤੇ ਫ਼ਿਲਮ ਅਦਾਕਾਰ ਮਨੀਸ਼ ਪਾਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰ ਦੇ ਇਕ ਕਰੀਬੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਫ਼ਿਲਮ 'ਜੁਗ ਜੁਗ ਜਿਓ' ਦੇ ਸਾਥੀ ਕਲਾਕਾਰ ਨੀਤੂ ਕਪੂਰ ਅਤੇ ਵਰੁਣ ਧਵਨ ਦੇ ਪਾਜ਼ੇਟਿਵ ਪਾਏ ਜਾਣ ਦੇ ਕੁੱਝ ਦਿਨਾਂ ਬਾਅਦ ਪਾਲ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ। ਸਿਹਤ ਠੀਕ ਨਾ ਹੋਣ ਕਾਰਣ ਪਾਲ ਨੇ ਪਿਛਲੇ ਹਫ਼ਤੇ ਜਾਂਚ ਕਰਾਈ ਸੀ।

ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ

ਫ਼ਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਅਦਾਕਾਰ ਦੇ ਇਕ ਕਰੀਬੀ ਨੇ ਕਿਹਾ, 'ਚੰਡੀਗੜ੍ਹ ਤੋਂ ਆਉਣ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਸ਼ਨੀਵਾਰ ਨੂੰ ਉਨ੍ਹਾਂ ਦੀ ਰਿਪੋਰਟ ਆਈ ਅਤੇ ਉਹ ਪਾਜ਼ੇਟਿਵ ਪਾਏ ਗਏ ਹਨ।' ਸੂਤਰ ਨੇ ਦੱਸਿਆ ਕਿ 39 ਸਾਲਾ ਅਦਾਕਾਰ ਹੁਣ ਘਰ ਵਿਚ ਹੀ ਇਕਾਂਤਵਾਸ ਵਿਚ ਰਹਿ ਰਹੇ ਹਨ। ਫ਼ਿਲਮ 'ਜੁਗ ਜੁਗ ਜਿਓ' ਵਿਚ ਅਦਾਕਾਰ ਅਨਿਲ ਕਪੂਰ ਅਤੇ ਕਿਆਰਾ ਆਡਵਾਣੀ ਵੀ ਹੈ। ਫ਼ਿਲਮ ਦਾ ਨਿਰਮਾਣ ਫ਼ਿਲਮਕਾਰ ਕਰਣ ਜੌਹਰ ਦੀ ਕੰਪਨੀ 'ਧਰਮਾ ਪ੍ਰੋਡਕਸ਼ਨ' ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਭਾਰਤੀ ਟੀਮ ਦੀ ਜਿੱਤ 'ਤੇ ਵਿਰਾਟ ਕੋਹਲੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ


cherry

Content Editor

Related News