ਅਦਾਕਾਰ ਇਮਰਾਨ ਹਾਸ਼ਮੀ ਅੱਜ ਮਨਾਉਣਗੇ ਆਪਣਾ 42ਵਾਂ ਜਨਮਦਿਨ

3/24/2021 2:12:56 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਅੱੱਜ ਆਪਣਾ 42ਵਾਂ ਜਨਮਦਿਨ ਮਨ੍ਹਾ ਰਹੇ ਹਨ। ‘ਸੀਰੀਅਲ ਕਿਸਰ’ ਦਾ ਟੈਗ ਪਾ ਚੁੱਕੇ ਇਮਰਾਨ ਹਾਸ਼ਮੀ ਨੇ ਆਪਣੇ ਕੰਮ ਦੀ ਵਜ੍ਹਾ ਨਾਲ ਇੰਡਸਟਰੀ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਸਾਲ 2003 ’ਚ ਫ਼ਿਲਮ ‘ਫੁਟਪਾਥ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਇਮਰਾਨ ਹਾਸ਼ਮੀ ਨੇ ਹੁਣ ਤੱਕ ਇਕ ਤੋਂ ਵੱਧ ਕੇ ਇਕ ਫ਼ਿਲਮਾਂ ਕੀਤੀਆਂ ਹਨ। ਇਸ ਤੋਂ ਇਲਾਵਾ ਉਹ ਵੈੱਬਸੀਰੀਜ਼ ’ਚ ਵੀ ਨਜ਼ਰ ਆ ਚੁੱਕੇ ਹਨ। ਅੱਜ ਉਨ੍ਹਾਂ ਦੇ 42ਵੇਂ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਬਾਰੇ ਵਿਸਤਾਰ ਨਾਲ ਜਾਣੋ।

PunjabKesariਇਮਰਾਨ ਹਾਸ਼ਮੀ ਆਪਣੀਆਂ ਫ਼ਿਲਮਾਂ ’ਚ ਬੋਲਡ ਅੰਦਾਜ਼ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਅਭਿਨੇਤਰੀਆਂ ਦੇ ਨਾਲ ਕੰਮ ਕੀਤਾ ਹੈ। ਉਹ ਇਨ੍ਹਾਂ ਫ਼ਿਲਮਾਂ ’ਚ ‘ਕਿਸਿੰਗ ਸੀਨ’ ਨੂੰ ਲੈ ਕੇ ਖ਼ੂਬ ਚਰਚਾ ’ਚ ਰਹੇ ਹਨ। ਉਨ੍ਹਾਂ ਦੀਆਂ ਕਈ ਫ਼ਿਲਮਾਂ ਵੀ ਸੁਪਰਹਿੱਟ ਰਹੀਆਂ ਹਨ। 

PunjabKesari
ਇਕ ਇੰਟਰਵਿਊ ਦੌਰਾਨ ਇਮਰਾਨ ਨੇ ਕਿਹਾ ਕਿ ਹੁਣ ਮੈਨੂੰ ਲੋਕ ਉਸ ਨਜ਼ਰੀਏ ਨਾਲ ਨਹੀਂ ਦੇਖਦੇ। ਮੈਂ ਖੁਸ਼ ਹਾਂ ਕਿ ਲੋਕ ਮੈਨੂੰ ਸਿਰਫ਼ ਕਿਸਿੰਗ ਸੀਨ ਨੂੰ ਲੈ ਕੇ ਜੱਜ ਨਹੀਂ ਕਰਦੇ। ਉਹ ਮੇਰੀ ਐਕਟਿੰਗ ਦੀ ਸ਼ਲਾਘਾ ਕਰਦੇ ਹਨ। ਇਸ ਨਾਲ ਮੈਨੂੰ ਅੱਗੇ ਵਧਦੇ ਰਹਿਣ ਦਾ ਆਤਮਵਿਸ਼ਵਾਸ ਮਿਲਦਾ ਹੈ। ਦੱਸ ਦੇਈਏ ਕਿ ਸਾਲ 2004 ’ਚ ਰਿਲੀਜ਼ ਹੋਈ ਫ਼ਿਲਮ ‘ਮਰਡਰ’ ਨਾਲ ਉਸ ਨੂੰ ਪ੍ਰਸਿੱਧੀ ਮਿਲੀ ਸੀ।

PunjabKesari

ਇਸ ਫ਼ਿਲਮ ’ਚ ਉਨ੍ਹਾਂ ਨੇ ਕਈ ਹਿੱਟ ਸੀਨ ਦਿੱਤੇ ਸਨ। ਇਸ ਫ਼ਿਲਮ ਦੇ ਹਿੱਟ ਹੋਣ ਤੋਂ ਬਾਅਦ ਤੋਂ ਇਮਰਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਵਧ ਕੇ ਇਕ ਫ਼ਿਲਮਾਂ ਕੀਤੀਆਂ। ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ’ਚੋਂ ‘ਮਰਡਰ’, ‘ਜੰਨਤ’, ‘ਗੈਂਗਸਟਰ’, ‘ਰਾਜ-2’ ਸਮੇਤ ਕਈ ਫ਼ਿਲਮਾਂ ਸ਼ਾਮਲ ਹਨ। 
ਫ਼ਿਲਮ ‘ਚਿਹਰੇ’ ’ਚ ਇਮਰਾਨ ਆਉਣਗੇ ਨਜ਼ਰ 

PunjabKesari
ਜ਼ਿਕਰਯੋਗ ਹੈ ਕਿ ਇਮਰਾਨ ਜਲਦ ਹੀ ਫ਼ਿਲਮ ‘ਚਿਹਰੇ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਅਤੇ ਰਿਆ ਚੱਕਰਵਰਤੀ ਵੀ ਹੋਣਗੇ। ਇਹ ਫ਼ਿਲਮ 30 ਅਪ੍ਰੈਲ ਨੂੰ ਦੇਸ਼ ਦੇ ਵੱਖ-ਵੱਖ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ। ਇਸ ਵੀਡੀਓ ’ਚ ਰਿਆ ਚੱਕਰਵਰਤੀ ਦੀ ਇਕ ਝਲਕ ਦਿਖੀ ਹੈ। ਦਰਸ਼ਕਾਂ ਨੂੰ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਹੈ।

PunjabKesari

PunjabKesari


Anuradha

Content Editor Anuradha