ਅਦਾਕਾਰ ਗੋਵਿੰਦਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਖ਼ੂਬ ਵਾਇਰਲ

Saturday, Jun 12, 2021 - 06:04 PM (IST)

ਅਦਾਕਾਰ ਗੋਵਿੰਦਾ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਖ਼ੂਬ ਵਾਇਰਲ

ਮੁੰਬਈ- ਸੋਸ਼ਲ ਮੀਡੀਆ ‘ਤੇ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਫ਼ਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ। ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਕੀਤਾ ਜਾਂਦਾ ਹੈ। ਏਨੀਂ ਦਿਨੀਂ ਮਸ਼ਹੂਰ ਅਦਾਕਾਰ ਗੋਵਿੰਦਾ ਦੇ ਬਚਪਨ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਜਿਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ। 

PunjabKesari

ਗੋਵਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬਾਲੀਵੁੱਡ ਨੂੰ ‘ਕੁਲੀ ਨੰਬਰ 1’, ‘ਪ੍ਰਦੇਸੀ ਬਾਬੂ’, ‘ਨਸੀਬ’, ‘ਗੈਂਬਲਰ’, ‘ਰੰਗੀਲਾ ਰਾਜਾ’ ਸਣੇ ਕਈ ਫ਼ਿਲਮਾਂ ਸ਼ਾਮਲ ਹਨ।  ਗੋਵਿੰਦਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesari

ਬਾਲੀਵੁੱਡ ‘ਚ ਉਨ੍ਹਾਂ ਦਾ ਨਾਂਅ ਹਿੱਟ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ। ਗੋਵਿੰਦਾ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਕਾਮੇਡੀ ਹੋਣ, ਸੰਜੀਦਾ ਹੋਣ ਜਾਂ ਫਿਰ ਭੋਲੇ ਭਾਲੇ ਪੇਂਡੂ ਵਿਅਕਤੀ ਦਾ ਕਿਰਦਾਰ ਨਿਭਾਉਣਾ ਹੋਵੇ ਜਾਂ ਫਿਰ ਕਿਸੇ ਵਿਲੇਨ ਦਾ ਉਹ ਹਰ ਕਿਰਦਾਰ ‘ਚ ਫਿੱਟ ਬੈਠਦੇ ਹਨ।  


author

Aarti dhillon

Content Editor

Related News