ਅਦਾਕਾਰ ਦਲਜੀਤ ਕਲਸੀ ਨੇ ਕੋਰੋਨਾ ਪੀੜਤ ਮਾਂ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ

Tuesday, May 25, 2021 - 06:06 PM (IST)

ਅਦਾਕਾਰ ਦਲਜੀਤ ਕਲਸੀ ਨੇ ਕੋਰੋਨਾ ਪੀੜਤ ਮਾਂ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ

ਚੰਡੀਗੜ੍ਹ (ਬਿਊਰੋ) - ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰ ਦਲਜੀਤ ਕਲਸੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਮੁਸ਼ਕਿਲ ਸਮੇਂ 'ਚੋਂ ਲੰਘ ਰਹੇ ਸੀ। ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੀ ਮੰਮੀ ਦੀ ਹਾਲਤ ਬਹੁਤ ਖ਼ਰਾਬ ਚੱਲ ਰਹੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਬਹੁਤ ਹੀ ਭਾਵੁਕ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਲਈ ਕਿਹਾ ਸੀ। 

PunjabKesari

ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਇਹ ਪੋਸਟ
ਦਲਜੀਤ ਕਲਸੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਮੁੜ ਤੋਂ ਇੱਕ ਨਵੀਂ ਪੋਸਟ ਆਪਣੀ ਮੰਮੀ ਦੀ ਸਿਹਤ ਨੂੰ ਲੈ ਕੇ ਪਾਈ ਹੈ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਹੈ, 'ਤੁਹਾਡੇ ਸਭ ਦੀਆਂ ਅਰਦਾਸਾਂ ਸਦਕਾ 16 ਦਿਨਾਂ ਬਾਅਦ ਮਾਤਾ ਠੀਕ ਹੋ ਕੇ ਘਰ ਵਾਪਸ ਆਏ ਹਨ। ਅਜੇ ਕਮਜ਼ੋਰੀ ਬਹੁਤ ਹੈ ਪਰ ਹੌਲੀ-ਹੌਲੀ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਖ਼ਾਲਸਾ ਏਡ ਇੰਡੀਆ ਅਤੇ ਅਮਰਪ੍ਰੀਤ ਸਿੰਘ ਖ਼ਾਲਸਾ ( Khalsa Aid India  and Amarpreet Singh Khalsa Aid) ਦਾ ਬਹੁਤ-ਬਹੁਤ ਧੰਨਵਾਦ, ਜਿੰਨਾ ਨੇ ਹੈਵੀ ਡਯੁਟੀ ਕੋਨਸਨਟਰੇਟਰ ਅਰੇਂਜ ਕਰਵਾ ਕੇ ਭੇਜਿਆ। ਹੁਣ ਜਲਦ ਪੰਜਾਬ ਪਹੁੰਚਦਾ ਹਾਂ।'' ਦਲਜੀਤ ਕਲਸੀ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੱਸ ਦਈਏ ਦਲਜੀਤ ਕਲਸੀ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਪੋਸਟਾਂ ਪਾਉਂਦੇ ਰਹਿੰਦੇ ਹਨ। ਆਪਣੇ ਪਲੇਟਫਾਰਮ ਰਾਹੀਂ ਉਹ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹਨ।


author

sunita

Content Editor

Related News