ਗੋਵਿੰਦਾ ਦੀ ਲੱਤ 'ਚੋਂ ਕੱਢੀ ਗਈ ਗੋਲੀ, ਡਾਕਟਰਾਂ ਨੇ ਸਿਹਤ ਸਬੰਧੀ ਦਿੱਤਾ ਇਹ ਬਿਆਨ
Tuesday, Oct 01, 2024 - 12:55 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਭਿਨੇਤਾ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਅੱਜ ਸਵੇਰੇ ਗ਼ਲਤੀ ਨਾਲ ਆਪਣੀ ਹੀ ਲਾਇਸੰਸੀ ਰਿਵਾਲਰ 'ਚੋਂ ਗੋਲੀ ਚੱਲਣ ਨਾਲ ਜਖ਼ਮੀ ਹੋ ਗਏ। ਇਹ ਗੋਲੀ ਉਨ੍ਹਾਂ ਦੀ ਲੱਤ 'ਚ ਲੱਗੀ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
ਖ਼ਬਰਾਂ ਮੁਤਾਬਕ, ਸੁਪਰਸਟਾਰ ਨਾਲ ਇਹ ਹਾਦਸਾ ਸਵੇਰੇ 4.45 ਵਜੇ ਹੋਇਆ। ਅਭਿਨੇਤਾ ਸਵੇਰੇ ਕਲਕੱਤਾ ਜਾਣ ਲਈ ਤਿਆਰ ਹੋ ਰਿਹਾ ਸੀ ਅਤੇ ਉਹ ਆਪਣੇ ਲਾਇਸੈਂਸ ਰਿਵਾਲਵਰ ਦੀ ਜਾਂਚ ਕਰ ਰਹੇ ਸੀ। ਉਸੇ ਸਮੇਂ ਅਚਾਨਕ ਰਿਵਾਲਵਰ ਚੱਲ ਗਈ ਅਤੇ ਗੋਲੀ ਸਿੱਧੀ ਗੋਵਿੰਦਾ ਦੇ ਗੋਡੇ 'ਤੇ ਜਾ ਲੱਗੀ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਹੈ ਕਿ ਗੋਵਿੰਦਾ ਕੋਲਕਾਤਾ ਜਾਣ ਲਈ ਤਿਆਰ ਹੋ ਰਹੇ ਸੀ ਅਤੇ ਆਪਣੀ ਬੰਦੂਕ ਦੀ ਜਾਂਚ ਕਰ ਰਹੇ ਸੀ ਕਿ ਗੋਲੀ ਚੱਲ ਗਈ ਅਤੇ ਗੋਲੀ ਉਨ੍ਹਾਂ ਦੀ ਲੱਤ 'ਚ ਲੱਗੀ। ਮੈਨੇਜਰ ਮੁਤਾਬਕ ਗੋਵਿੰਦਾ ਦੀ ਲੱਤ 'ਚੋਂ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ। ਮੁੰਬਈ ਪੁਲਸ ਦੇ ਇੱਕ ਅਧਿਕਾਰੀ ਨੇ ਵੀ ਪੁਸ਼ਟੀ ਕੀਤੀ ਕਿ ਗੋਵਿੰਦਾ ਠੀਕ ਹੈ ਅਤੇ ਸੱਟ ਗੰਭੀਰ ਨਹੀਂ ਹੈ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ ਗੋਵਿੰਦਾ ਨੂੰ ਹਸਪਤਾਲ ਲਿਜਾਇਆ ਗਿਆ ਹੈ।
#UPDATE | Actor and Shiv Sena leader Govinda was getting ready to leave for Kolkata. He was keeping his licensed revolver in the cupboard when it fell from his hand and a bullet got fired which hit his leg. The doctor has removed the bullet and his condition is fine. He is in the… https://t.co/iBtEcngdoA
— ANI (@ANI) October 1, 2024
ਅਭਿਨੇਤਾ ਹੋਣ ਦੇ ਨਾਲ-ਨਾਲ ਗੋਵਿੰਦਾ ਇੱਕ ਅਭਿਨੇਤਾ ਅਤੇ ਰਾਜਨੇਤਾ ਵੀ ਹਨ। ਹਾਲ ਹੀ 'ਚ ਹੋਈਆਂ ਆਮ ਚੋਣਾਂ 'ਚ ਗੋਵਿੰਦਾ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ 'ਚ ਸ਼ਾਮਲ ਹੋਏ ਸਨ। ਕਾਂਗਰਸ ਦੇ ਸਾਬਕਾ ਨੇਤਾ ਗੋਵਿੰਦਾ ਚਾਲੂ ਸਾਲ 'ਚ ਹੀ ਸ਼ਿਵ ਸੈਨਾ 'ਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਗੋਵਿੰਦਾ 80 ਦੇ ਦਹਾਕੇ ਤੋਂ ਬਾਲੀਵੁੱਡ 'ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਗੋਵਿੰਦਾ ਪਿਛਲੇ ਕੁਝ ਸਾਲਾਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਰਾਜਨੀਤੀ 'ਚ ਸਰਗਰਮ ਹਨ। ਗੋਵਿੰਦਾ ਨੇ ਆਪਣੇ ਫ਼ਿਲਮੀ ਕਰੀਅਰ 'ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ 'ਚ 'ਹੀਰੋ ਨੰਬਰ 1', 'ਰਾਜਾ ਬਾਬੂ', 'ਆਂਟੀ ਨੰਬਰ 1', 'ਆਂਖੇ', 'ਕੁਲੀ ਨੰਬਰ 1' ਸਣੇ ਕਈ ਫ਼ਿਲਮਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।