ਅਦਾਕਾਰ ਅਭਿਸ਼ੇਕ ਕੁਮਾਰ ਦਾ ਇਸ ਅਦਾਕਾਰਾ ਨਾਲ ਤਸਵੀਰ ਖਿਚਵਾਉਣ ਦਾ ਸਪਨਾ ਹੋਇਆ ਪੂਰਾ, ਸਾਂਝੀ ਕੀਤੀ ਪੋਸਟ

Monday, Sep 16, 2024 - 05:21 PM (IST)

ਅਦਾਕਾਰ ਅਭਿਸ਼ੇਕ ਕੁਮਾਰ ਦਾ ਇਸ ਅਦਾਕਾਰਾ ਨਾਲ ਤਸਵੀਰ ਖਿਚਵਾਉਣ ਦਾ ਸਪਨਾ ਹੋਇਆ ਪੂਰਾ, ਸਾਂਝੀ ਕੀਤੀ ਪੋਸਟ

ਮੁੰਬਈ- ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਇੰਨੀ ਦਿਨੀ 'ਖਤਰੋ ਕੇ ਖਿਲਾੜੀ' ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹੁਣ ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਸ਼ੇਕ ਨਾਲ ਆਲੀਆ ਭੱਟ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਆਪਣੇ ਪੁਰਾਣੇ ਦਿਨ ਯਾਦ ਕੀਤੇ ਹਨ ਕਿ ਕਿਵੇਂ ਉਸਨੇ 2013 ਦੀ ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' 'ਚ ਇੱਕ ਭੀੜ ਕਲਾਕਾਰ ਵਜੋਂ ਕੰਮ ਕੀਤਾ ਸੀ ਅਤੇ ਆਲੀਆ ਭੱਟ ਨਾਲ ਇੱਕ ਤਸਵੀਰ ਖਿਚਵਾਉਣ ਲਈ ਸਾਰਾ ਦਿਨ ਇੰਤਜ਼ਾਰ ਕੀਤਾ ਸੀ।

PunjabKesari

ਅਦਾਕਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਇੱਕ ਭੀੜ ਕਲਾਕਾਰ ਤੋਂ @aliaabhatt ਨਾਲ ਸਕਰੀਨ ਸਪੇਸ ਸ਼ੇਅਰ ਕਰਨ ਤੱਕ ਦਾ ਸਫ਼ਰ। 2013 'ਚ ਜਦੋਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇ ਸ਼ੂਟ ਦਾ ਆਖਰੀ ਦਿਨ ਸੀ ਅਤੇ ਮੈਂ ਇੱਕ ਭੀੜ ਕਲਾਕਾਰ ਵਜੋ ਕੰਮ ਕਰਦਾ ਸੀ। ਮੈਂ ਸੋਚਿਆ ਆਲੀਆ ਮੈਮ ਦੇ ਨਾਲ ਵੀ ਇੱਕ ਫੋਟੋ ਖਿਚਵਾ ਲਵਾਂ। ਮੈਂ ਰਾਤ ਦੇ 2 ਵਜੇ ਤੱਕ ਇੰਤਜ਼ਾਰ ਕੀਤਾ ਕਿ ਮੈਮ ਫ੍ਰੀ ਹੋਵੇਗੀ। ਪਰ ਉਸ ਦਿਨ ਤਸਵੀਰ ਖਿਚਵਾ ਨਾ ਹੋਈ ਅਤੇ ਇੱਕ ਅੱਜ ਦਾ ਦਿਨ 2024, ਮੈਨੂੰ ਮੈਮ ਨੇ ਖੁਦ ਕਿਹਾ ਕਿ ਅਭਿਸ਼ੇਕ ਤਸਵੀਰ ਕਲਿੱਕ ਕਰੀਏ।ਜੈ ਮਾਤਾ ਦੀ। ਉਹ ਬਹੁਤ ਪਿਆਰੀ ਹੈ। ਦਿਲ ਖੁਸ਼ ਹੋ ਗਿਆ @ਆਲੀਆਭੱਟ ਨੂੰ ਮਿਲ ਕੇ।” ਆਪਣੀ ਪੋਸਟ 'ਚ ਅਭਿਸ਼ੇਕ ਨੇ ਆਲੀਆ ਦੇ ਸੁਭਾਅ ਦੀ ਤਾਰੀਫ਼ ਕੀਤੀ ਹੈ।

PunjabKesari

ਅਭਿਸ਼ੇਕ ਕੁਮਾਰ ਦਾ ਕਰੀਅਰ
ਅਭਿਸ਼ੇਕ ਕੁਮਾਰ ਟੀ.ਵੀ. ਸੀਰੀਅਲ 'ਉਡਾਰੀਆ' ਵਿੱਚ ਨਜ਼ਰ ਆਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਬਿੱਗ ਬੌਸ 17' 'ਚ ਦੇਖਿਆ ਗਿਆ। ਬਿੱਗ ਬੌਸ 17 ਤੋਂ ਹੀ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ। ਹੁਣ ਅਭਿਸ਼ੇਕ ਕੁਮਾਰ 'ਖਤਰੋ ਕੇ ਖਿਲਾੜੀ' 'ਚ ਨਜ਼ਰ ਆ ਰਹੇ ਹਨ। ਹਾਲਾਂਕਿ, ਉਨ੍ਹਾਂ ਦਾ ਇੱਕ ਅਦਾਕਾਰ, ਯੂਟਿਊਬਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਵਜੋਂ ਵੀ ਕਰੀਅਰ ਹੈ। ਅਭਿਸ਼ੇਕ ਕੁਮਾਰ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਅਸਲੀ ਨਾਂ ਅਭਿਸ਼ੇਕ ਪਾਂਡੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News