ਕਸ਼ਮੀਰਾ ਸ਼ਾਹ ਨਾਲ ਹੋਇਆ ਹਾਦਸਾ, ਹੱਡੀ- ਪਸਲੀ 'ਤੇ ਲੱਗੀ ਸੱਟ, ਸ਼ੂਟਿੰਗੀ ਰੱਖੀ ਜਾਰੀ

Wednesday, Jul 31, 2024 - 09:55 AM (IST)

ਕਸ਼ਮੀਰਾ ਸ਼ਾਹ ਨਾਲ ਹੋਇਆ ਹਾਦਸਾ, ਹੱਡੀ- ਪਸਲੀ 'ਤੇ ਲੱਗੀ ਸੱਟ, ਸ਼ੂਟਿੰਗੀ ਰੱਖੀ ਜਾਰੀ

ਮੁੰਬਈ- ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕਸ਼ਮੀਰਾ ਸ਼ਾਹ ਨੂੰ ਉਨ੍ਹਾਂ ਦੇ ਖਾਸ ਅੰਦਾਜ਼ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। ਕਸ਼ਮੀਰਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ ਪਰ ਫਿਲਹਾਲ ਕਸ਼ਮੀਰਾ ਸ਼ੋਅ 'ਲਾਫਟਰ ਸ਼ੈੱਫ' 'ਚ ਨਜ਼ਰ ਆ ਰਹੀ ਹੈ।ਹਾਲਾਂਕਿ ਇਸ ਸ਼ੋਅ ਦੇ ਸੈੱਟ 'ਤੇ ਅਦਾਕਾਰਾ ਜ਼ਖਮੀ ਹੋ ਗਈ ਹੈ। ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਕੇ ਆਪਣੀ ਸੱਟ ਬਾਰੇ ਦੱਸਿਆ ਹੈ।ਕਸ਼ਮੀਰਾ ਸ਼ਾਹ ਵੱਲੋਂ ਪੋਸਟ ਕਰਦੇ ਸਮੇਂ ਦਿੱਤੇ ਕੈਪਸ਼ਨ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਸ਼ਮੀਰਾ ਨੇ ਕਿਹਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਹਰ ਪਾਸੇ ਬੁਰੀ ਨਜ਼ਰ ਹੈ ਅਤੇ ਨਾਲ ਹੀ ਅਦਾਕਾਰਾ ਨੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ।ਕਸ਼ਮੀਰਾ ਸ਼ਾਹ ਦੀ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੇ ਦੱਸਿਆ ਕਿ ਉਸ ਦਾ ਗਿੱਟਾ ਮੁੜ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -ਸ਼ਹਿਨਾਜ਼ ਗਿੱਲ ਨੇ ਮਨਾਇਆ ਤੀਆਂ ਦਾ ਤਿਉਹਾਰ, ਗਿੱਧਾ ਤੇ ਬੋਲੀਆਂ ਪਾ ਕੇ ਲਾਈਆਂ ਰੌਣਕਾਂ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਤੇ ਆਪਣੀ ਸੱਟ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰਾ ਨੇ ਕੈਪਸ਼ਨ 'ਚ ਲਿਖਿਆ, 'ਅੱਜ ਮੈਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਅਤੇ ਮੈਂ ਆਪਣੀ ਸੁਰੱਖਿਆ ਲਈ ਪ੍ਰਾਰਥਨਾ ਕਰਦੀ ਹਾਂ। ਹਾਲ ਹੀ 'ਚ ਸੈੱਟ 'ਤੇ ਇਕ ਹਾਦਸਾ ਹੋਇਆ, ਜਿਸ 'ਚ ਮੈਂ ਬੁਰੀ ਤਰ੍ਹਾਂ ਡਿੱਗ ਗਈ। ਮੇਰੀ ਪਸਲੀ 'ਤੇ ਸੱਟ ਲੱਗੀ ਹੈ ਅਤੇ ਮੇਰਾ ਗਿੱਟਾ ਮੁੜ ਗਿਆ ਹੈ ਪਰ ਸ਼ੋਅ ਜਾਰੀ ਰਹੇਗਾ।ਸੱਟ ਦੇ ਬਾਵਜੂਦ ਕਸ਼ਮੀਰਾ ਨੇ 'ਲਾਫਟਰ ਸ਼ੈੱਫ' ਦੀ ਸ਼ੂਟਿੰਗ ਨਹੀਂ ਛੱਡੀ। ਉਸ ਨੇ ਕੰਮ ਕਰਨਾ ਜਾਰੀ ਰੱਖਿਆ। ਇਸ ਕੰਮ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਉਸ ਦੇ ਪਤੀ ਅਤੇ ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਅਦਾਕਾਰਾ ਦੀ ਪੋਸਟ 'ਤੇ ਕੁਮੈਂਟ ਕੀਤਾ ਹੈ। ਕ੍ਰਿਸ਼ਨਾ ਨੇ ਆਪਣੀ ਪਤਨੀ ਦੀ ਤਾਰੀਫ 'ਚ ਲਿਖਿਆ ਹੈ, 'ਤੁਸੀਂ ਸ਼ੂਟਿੰਗ ਨਹੀਂ ਰੁਕਣ ਦਿੱਤੀ। ਮੈਨੂੰ ਤੇਰੇ 'ਤੇ ਮਾਣ ਹੈ' ਨਾਲ ਹੀ ਕ੍ਰਿਸ਼ਨਾ ਨੇ ਦਿਲ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News