ਕਾਸ਼ੀ ਵਿਸ਼ਵਨਾਥ ਮੰਦਰ ਪੁੱਜੇ ਅਭਿਸ਼ੇਕ- ਜਯਾ ਬੱਚਨ, ਕੀਤੀ ਪੂਜਾ

Friday, Jul 12, 2024 - 10:04 AM (IST)

ਕਾਸ਼ੀ ਵਿਸ਼ਵਨਾਥ ਮੰਦਰ ਪੁੱਜੇ ਅਭਿਸ਼ੇਕ- ਜਯਾ ਬੱਚਨ, ਕੀਤੀ ਪੂਜਾ

ਮੁੰਬਈ- ਬਾਲੀਵੁੱਡ ਦਾ ਮਸ਼ਹੂਰ ਬੱਚਨ ਪਰਿਵਾਰ ਸ਼ਰਧਾ ਦੇ ਰੰਗਾਂ 'ਚ ਡੁੱਬਿਆ ਨਜ਼ਰ ਆਇਆ। ਅਭਿਸ਼ੇਕ ਬੱਚਨ, ਉਸ ਦੀ ਮਾਂ ਜਯਾ ਅਤੇ ਭੈਣ ਸ਼ਵੇਤਾ ਸ਼ਿਵ ਦੀ ਨਗਰੀ ਵਾਰਾਣਸੀ ਪਹੁੰਚੇ ਅਤੇ ਕਾਸ਼ੀ ਵਿਸ਼ਵਨਾਥ ਬਾਬਾ ਦੇ ਦਰਸ਼ਨ ਕੀਤੇ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ। ਇਸ ਮੌਕੇ ਅਮਿਤਾਭ ਬੱਚਨ ਆਪਣੇ ਪਰਿਵਾਰ ਨਾਲ ਨਜ਼ਰ ਨਹੀਂ ਆਏ। ਅਭਿਸ਼ੇਕ ਵੀ ਪਤਨੀ ਐਸ਼ਵਰਿਆ ਅਤੇ ਬੇਟੀ ਆਰਾਧਿਆ ਤੋਂ ਬਿਨਾਂ ਬਨਾਰਸ ਆਏ ਸਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦਾ ਅੱਜ ਹੋਵੇਗਾ ਵਿਆਹ, ਮੁੰਬਈ ਪੁੱਜੇ ਕਈ ਹਾਲੀਵੁੱਡ ਸਿਤਾਰੇ

ਮਾਂ-ਪੁੱਤ ਦੀ ਜੋੜੀ ਜਯਾ ਬੱਚਨ ਅਤੇ ਅਭਿਸ਼ੇਕ ਬੱਚਨ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਕਾਸ਼ੀ ਵਿਸ਼ਵਨਾਥ ਮੰਦਰ 'ਚ ਗਏ ਅਤੇ ਪੂਜਾ ਕੀਤੀ। ਉਨ੍ਹਾਂ ਨਾਲ ਸ਼ਵੇਤਾ ਬੱਚਨ ਵੀ ਨਜ਼ਰ ਆਈ।

ਇਹ ਵੀ ਪੜ੍ਹੋ- ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਵੱਡੀ ਰਾਹਤ, ਅਦਾਲਤ ਨੇ ਕੀਤਾ ਬਰੀ

ਅਭਿਸ਼ੇਕ ਬੱਚਨ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ 'ਘੂਮਰ' 'ਚ ਨਜ਼ਰ ਆਏ ਸਨ। ਉਸ ਨੇ ਪਦਮਾ ਸਿੰਘ ਸੋਢੀ ਨਾਂ ਦੇ ਕ੍ਰਿਕਟ ਕੋਚ ਦੀ ਭੂਮਿਕਾ ਨਿਭਾਈ। ਫ਼ਿਲਮ 'ਚ ਉਨ੍ਹਾਂ ਨਾਲ ਸਯਾਮੀ ਖੇਰ ਸੀ। ਇਸ ਫ਼ਿਲਮ ਨੂੰ ਚੰਗੀ ਸਮੀਖਿਆ ਮਿਲੀ। ਅਭਿਸ਼ੇਕ ਜਲਦ ਹੀ ਪ੍ਰਾਈਮ ਵੀਡੀਓ ਦੀ ਫ਼ਿਲਮ 'ਬੀ ਹੈਪੀ' 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਦੇ ਨਾਲ ਬਾਲ ਕਲਾਕਾਰ ਇਨਾਇਤ ਵਰਮਾ ਹੋਣਗੇ। ਫ਼ਿਲਮ ਦੀ ਕਹਾਣੀ ਇੱਕ ਸਿੰਗਲ ਪਿਤਾ ਦੀ ਹੈ ਜੋ ਆਪਣੀ ਧੀ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਇਨਾਇਤ ਅਤੇ ਅਭਿਸ਼ੇਕ ਇਸ ਤੋਂ ਪਹਿਲਾਂ ਨਿਰਦੇਸ਼ਕ ਅਨੁਰਾਗ ਬਾਸੂ ਦੀ ਫਿਲਮ 'ਲੁਡੋ' 'ਚ ਇਕੱਠੇ ਨਜ਼ਰ ਆਏ ਸਨ।

 


author

Priyanka

Content Editor

Related News