ਵਕੀਲ ਕਲਾਕਾਰ ਹੁੰਦੇ ਹਨ, ਉਹ ਸ਼ੈਡੋ ਪ੍ਰੈਕਟਿਸ ਕਰਦੇ ਹਨ : ਅਭਿਸ਼ੇਕ ਬੈਨਰਜੀ
Thursday, Oct 07, 2021 - 02:02 PM (IST)
ਮੁੰਬਈ (ਬਿਊਰੋ)– ਅਸੀਂ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ ਇਕ ਅਦਾਕਾਰ ਵੱਖਰੀਆਂ ਭੂਮਿਕਾਵਾਂ ਦੀ ਤਿਆਰੀ ਲਈ ਕਿਸ ਹੱਦ ਤਕ ਜਾਂਦਾ ਹੈ। ਲਗਾਤਾਰ ਫੇਰਬਦਲ ਕਰਨਾ ਤੇ ਵੱਖਰੇ ਕਿਰਦਾਰਾਂ ਦੀ ਤਿਆਰੀ ਕਰਨਾ ਆਸਾਨ ਕੰਮ ਨਹੀਂ ਹੁੰਦਾ ਹੈ। ਅਭਿਸ਼ੇਕ ਬੈਨਰਜੀ ਜ਼ੀ5 ਦੀ ਅਗਲੀ ਫ਼ਿਲਮ ‘ਰਸ਼ਮੀ ਰਾਕੇਟ’ ’ਚ ਇਕ ਵਕੀਲ ਦੀ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਆਪਣੀ ਕੋਰਟਰੂਮ ਅਪੀਅਰੈਂਸ ਦੀ ਤਿਆਰੀ ਲਈ ਇਕ ਅਨੋਖਾ ਰਸਤਾ ਅਪਣਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੂਸਾ ਜੱਟ’ ਨੂੰ ਮਿਲੀ ਸੈਂਸਰ ਬੋਰਡ ਤੋਂ ਹਰੀ ਝੰਡੀ, ਕੱਲ ਨੂੰ ਹੋਵੇਗੀ ਰਿਲੀਜ਼
ਅਭਿਸ਼ੇਕ ਨੇ ਆਪਣੀ ਭੂਮਿਕਾ ਬਾਰੇ ਸਾਂਝਾ ਕੀਤਾ, ‘ਮੈਂ ਪ੍ਰੋਸੀਡਿੰਗ ਦੇਖਣ ਲਈ ਕੋਰਟਰੂਮ ਜਾਣਾ ਚਾਹੁੰਦਾ ਸੀ ਪਰ ਬਦਕਿਸਮਤੀ ਨਾਲ ਮੈਂ ਤਾਲਾਬੰਦੀ ਕਾਰਨ ਨਹੀਂ ਜਾ ਸਕਿਆ ਕਿਉਂਕਿ ਅਦਾਲਤਾਂ ਜਾਂ ਤਾਂ ਕੰਮ ਨਹੀਂ ਕਰ ਰਹੀਆਂ ਸਨ ਜਾਂ ਫਿਰ 50 ਫ਼ੀਸਦੀ ਸਮਰੱਥਾ ਦੇ ਨਾਲ ਕੰਮ ਕਰ ਰਹੀਆਂ ਸਨ। ਹਾਲਾਂਕਿ ਫਿਰ ਮੈਂ ਆਪਣੇ ਵਕੀਲ ਦੋਸਤਾਂ ਕੋਲੋਂ ਮਦਦ ਮੰਗੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੁਝ ਵਕੀਲ ਕੋਰਟਰੂਮ ’ਚ ਸਟਾਰ ਹੁੰਦੇ ਹਨ ਤੇ ਲੋਕ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੀ ਪ੍ਰੋਸੀਡਿੰਗ ਸੁਣਨ ਜਾਂਦੇ ਹਨ।’
ਅਭਿਸ਼ੇਕ ਨੇ ਅੱਗੇ ਦੱਸਿਆ, ‘ਮੇਰੇ ਦੋਸਤ ਨੇ ਮੈਨੂੰ ਇਹ ਵੀ ਦੱਸਿਆ ਕਿ ਵਕੀਲਾਂ ਦਾ ਆਪਣਾ ਪ੍ਰਫਾਰਮੈਂਸ ਸਟਾਈਲ ਹੁੰਦਾ ਹੈ ਤੇ ਉਹ ਜੱਜ ਨੂੰ ਲੁਭਾਉਣ ਲਈ ਆਪਣੀ ਬਾਡੀ ਲੈਂਗਵੇਜ, ਵਾਇਸ ਤੇ ਸਪੀਚ ਨੂੰ ਬਦਲ ਸਕਦੇ ਹਨ ਤੇ ਇਹੀ ਮੈਂ ਕੋਸ਼ਿਸ਼ ਵੀ ਕੀਤੀ ਹੈ। ਜਦੋਂ ਮੈਂ ਕੋਰਟਰੂਮ ’ਚ ਹੁੰਦਾ ਸੀ, ਉਦੋਂ ਮੈਂ ਆਪਣੀ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜਦੋਂ ਮੈਂ ਕੋਰਟਰੂਮ ਦੇ ਬਾਹਰ ਹੁੰਦਾ ਸੀ ਤਾਂ ਇਕ ਪੂਰੀ ਤਰ੍ਹਾਂ ਨਾਲ ਵੱਖਰੀ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।