ਅਭਿਸ਼ੇਕ ਬੱਚਨ ਪਹੁੰਚੇ ਕਾਸ਼ੀ ਵਿਸ਼ਵਨਾਥ ਮੰਦਰ, ਬਾਬਾ ਜੀ ਦੇ ਦਰਬਾਰ 'ਤੇ ਟੇਕਿਆ ਮੱਥਾ

12/08/2022 3:51:43 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਪੁੱਤਰ ਅਭਿਸ਼ੇਕ ਬੱਚਨ ਬੁੱਧਵਾਰ ਨੂੰ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚਿਆ ਸੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕਾਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਕੁੜਤੇ ਅਤੇ ਹਾਫ ਕੋਟ 'ਚ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਫ਼ਿਲਮ 'ਭੋਲਾ' ਦੀ ਸ਼ੂਟਿੰਗ ਲਈ ਵਾਰਾਨਸੀ ਪਹੁੰਚ ਚੁੱਕੇ ਹਨ। ਇਸ ਤਸਵੀਰ 'ਚ ਵੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਬੱਚਨ ਪ੍ਰਸ਼ੰਸਕਾਂ ਦੀ ਭੀੜ 'ਚ ਘਿਰੇ ਹੋਏ ਹਨ ਅਤੇ ਉਹ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਭਿਸ਼ੇਕ ਦੀ ਸੁਰੱਖਿਆ ਲਈ ਪੁਲਸ ਅਤੇ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ, ਜੋ ਉਸ ਦੇ ਨਾਲ-ਨਾਲ ਚੱਲ ਰਹੇ ਹਨ।

PunjabKesari

ਅਜੇ ਦੇਵਗਨ ਨਾਲ ਅਭਿਸ਼ੇਕ ਕਰਨਗੇ 'ਭੋਲਾ' ਦੀ ਸ਼ੂਟਿੰਗ?
ਖ਼ਬਰਾਂ ਮੁਤਾਬਕ, ਅਭਿਸ਼ੇਕ ਬੱਚਨ ਅਜੇ ਦੇਵਗਨ ਦੀ ਫ਼ਿਲਮ 'ਭੋਲਾ' ਲਈ ਵਾਰਾਨਸੀ ਆਏ ਹਨ। ਦੋਵਾਂ ਸਿਤਾਰਿਆਂ ਦੀ ਦੋਸਤੀ ਬਹੁਤ ਪੁਰਾਣੀ ਹੈ ਅਤੇ ਦੋਵਾਂ ਨੇ ਕਈ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਹਾਲਾਂਕਿ ਇਸ ਫ਼ਿਲਮ 'ਚ ਅਭਿਸ਼ੇਕ ਬੱਚਨ ਦਾ ਕੀ ਰੋਲ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਭਿਸ਼ੇਕ ਅਤੇ ਅਜੇ ਦੇਵਗਨ ਆਖ਼ਰੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਬੋਲ ਬੱਚਨ' 'ਚ ਨਜ਼ਰ ਆਏ ਸਨ।

PunjabKesari

'ਕੈਥੀ' ਦਾ ਰੀਮੇਕ ਹੈ ਫ਼ਿਲਮ 'ਭੋਲਾ' 
ਅਜੇ ਦੇਵਗਨ ਦੀ 'ਭੋਲਾ' ਦੱਖਣ ਦੀ ਹਿੱਟ ਫ਼ਿਲਮ 'ਕੈਥੀ' ਦਾ ਹਿੰਦੀ ਰੀਮੇਕ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਨੇ ਖ਼ੁਦ ਨਿਰਦੇਸ਼ਨ ਦੀ ਕਮਾਨ ਸੰਭਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ 'ਸ਼ਿਵਾਏ' ਅਤੇ 'ਰਨਵੇ 34' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। 
ਦੱਸ ਦੇਈਏ ਕਿ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦ੍ਰਿਸ਼ਯਮ 2' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਇਸ ਫ਼ਿਲਮ ਨੇ ਹੁਣ ਤੱਕ ਬਾਕਸ ਆਫਿਸ 'ਤੇ 185 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News