ਪਤਨੀ ਐਸ਼ਵਰਿਆ ਦੇ ਨਾਂ ’ਤੇ ਅਭਿਸ਼ੇਕ ਬੱਚਨ ਹੋਏ ਟਰੋਲ, ਅਦਾਕਾਰ ਨੇ ਕਰਾਰਾ ਜਵਾਬ ਦੇ ਕੇ ਯੂਜ਼ਰ ਦੀ ਕੀਤੀ ਬੋਲਤੀ ਬੰਦ

Wednesday, Mar 24, 2021 - 01:45 PM (IST)

ਪਤਨੀ ਐਸ਼ਵਰਿਆ ਦੇ ਨਾਂ ’ਤੇ ਅਭਿਸ਼ੇਕ ਬੱਚਨ ਹੋਏ ਟਰੋਲ, ਅਦਾਕਾਰ ਨੇ ਕਰਾਰਾ ਜਵਾਬ ਦੇ ਕੇ ਯੂਜ਼ਰ ਦੀ ਕੀਤੀ ਬੋਲਤੀ ਬੰਦ

ਮੁੰਬਈ: ਬਾਲੀਵੁੱਡ ਦੇ ਕਈ ਸਿਤਾਰੇ ਬਿਨਾਂ ਕਾਰਨ ਹੀ ਟਰੋਲਰਸ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਟਰੋਲਰਸ ਨੂੰ ਜਵਾਬ ਦੇਣਾ ਪੈਂਦਾ ਹੈ। ਕਈ ਵਾਰ ਟਰੋਲਰਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਤਾਜ਼ਾ ਮਾਮਲਾ ਅਦਾਕਾਰ ਅਭਿਸ਼ੇਕ ਬੱਚਨ ਨਾਲ ਜੁੜਿਆ ਹੈ। ਅਭਿਸ਼ੇਕ ਬੱਚਨ ਨੂੰ ਵੀ ਇਕ ਯੂਜ਼ਰ ਨੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਉਸ ਯੂਜ਼ਰ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਆਪਣਾ ਟਵੀਟ ਡਿਲੀਟ ਕਰਨਾ ਪਿਆ।

PunjabKesari
ਦਰਅਸਲ ਅਭਿਸ਼ੇਕ ਨੇ ਆਪਣੇ ਟਵਿਟਰ ਅਕਾਊਂਟ ’ਤੇ ਆਪਣੀ ਆਉਣ ਵਾਲੀ ਫ਼ਿਲਮ ‘ਦਿ ਬਿਗ ਬੁਲ’ ਦੀ ਟਰੇਲਰ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜਰ ਨੇ ਲਿਖਿਆ ਕਿ ਤੁਸੀਂ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਹੋ। ਤੁਹਾਡੀ ਇਕ ਖ਼ੂਬਸੂਰਤ ਪਤਨੀ ਹੈ ਇਸ ਲਈ ਮੈਨੂੰ ਤੁਹਾਡੇ ਤੋਂ ਜਲਨ ਹੁੰਦੀ ਹੈ। ਯੂਜ਼ਰ ਨੇ ਅੱਗੇ ਲਿਖਿਆ ਕਿ ਤੁਸੀਂ ਤਾਂ ਉਸ ਨੂੰ ਵੀ ਡਿਜ਼ਰਵ ਨਹੀਂ ਕਰਦੇ। ਇਸ ’ਤੇ ਅਭਿਸ਼ੇਕ ਨੇ ਜਵਾਬ ਦਿੱਤਾ। ਤੁਹਾਡੀ ਪ੍ਰਤੀਕਿਰਿਆ ਲਈ ਸ਼ੁੱਕਰੀਆ ਪਰ ਇਹ ਗੱਲ ਤੁਸੀਂ ਕਿਸ ਨੂੰ ਕਹਿ ਰਹੇ ਹੋ? ਤੁਸੀਂ ਇਥੇ ਬਹੁਤ ਸਾਰੇ ਲੋਕਾਂ ਨੂੰ ਟੈਗ ਕੀਤਾ ਹੈ।

PunjabKesari
ਪ੍ਰਸ਼ੰਸਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ
ਅਭਿਸ਼ੇਕ ਦੇ ਇਸ ਜਵਾਬ ਤੋਂ ਬਾਅਦ ਅਭਿਸ਼ੇਕ ਦੇ ਪ੍ਰਸ਼ੰਸਕ ਵੀ ਉਸ ਨਾਲ ਸਹਿਮਤ ਹੋਏ। ਕੁਝ ਹੀ ਦੇਰ ਬਾਅਦ ਯੂਜ਼ਰ ਨੇ ਉਹ ਟਵੀਟ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਉੱਧਰ ਬਾਕੀ ਲੋਕਾਂ ਨੇ ਅਭਿਸ਼ੇਕ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਲਈ ਵਧਾਈ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਫਿਰ ਇਕ ਵਾਰ ਤੁਹਾਡੀ ਦਮਦਾਰ ਐਕਟਿੰਗ ਦੇਖਣ ਨੂੰ ਮਿਲੇਗੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਡੀ ਅਗਲੀ ਫ਼ਿਲਮ ਲਈ ਸ਼ੁੱਭਕਾਮਨਾਵਾਂ। ਇਕ ਯੂਜ਼ਰ ਨੇ ਅਭਿਸ਼ੇਕ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਤੁਸੀਂ ਐਕਟਿੰਗ ਦੇ ਮਾਮਲੇ ’ਚ ਸੁਪਰ ਤੋਂ ਵੀ ਉੱਪਰ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਓ.ਟੀ.ਟੀ. ਪਲੇਟਫਾਰਮ ’ਤੇ 8 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। 

PunjabKesari


author

Aarti dhillon

Content Editor

Related News