ਅਬਦੂ ਰੋਜ਼ਿਕ ਜਿਊਂਦੇ ਕੌਕਰੋਚ ਖਾਂਦਾ ਆਇਆ ਨਜ਼ਰ, ਤਸਵੀਰਾਂ ਨੇ ਛੇੜੀ ਨਵੀਂ ਚਰਚਾ
Thursday, Jun 01, 2023 - 12:03 PM (IST)
ਮੁੰਬਈ (ਬਿਊਰੋ) - ਸਲਮਾਨ ਖ਼ਾਨ ਦੇ ਰਿਐਲਿਟੀ ਟੀ. ਵੀ . ਸ਼ੋਅ 'ਬਿੱਗ ਬੌਸ' ਦਾ ਮੁਕਾਬਲੇਬਾਜ਼ ਅਬਦੂ ਰੋਜ਼ਿਕ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ 'ਚ ਅਬਦੂ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ‘ਚ ਉਹ ਜਿਊਂਦੇ ਕੌਕਰੋਚ ਨੂੰ ਖਾਂਦੇ ਹੋਏ ਨਜ਼ਰ ਆ ਰਿਹਾ ਹੈ।
ਅਬਦੂ ਦੀਆਂ ਇਹ ਤਸਵੀਰਾਂ ਵੇਖ ਫੈਨਸ ਕਿਆਸ ਲਾ ਰਹੇ ਹਨ ਕਿ ਸ਼ਾਇਦ ਉਹ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆਉਣ ਵਾਲਾ ਹੈ, ਜਿਸ ਲਈ ਉਹ ਅਭਿਆਸ ਕਰ ਰਿਹਾ ਹੈ। ਅਬਦੂ ਨੇ ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ '' ਆਪਣੇ ਅਗਲੇ ਰਿਐਲਿਲਟੀ ਸ਼ੋਅ ਲਈ ਅਭਿਆਸ ਕਰ ਰਿਹਾ ਹਾਂ।''
ਦੱਸ ਦਈਏ ਕਿ ਮੁਕਾਬਲੇਬਾਜ਼ ਅਬਦੂ ਰੋਜ਼ਿਕ ਨੇ ਤਸਵੀਰਾਂ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਅਗਲੇ ਸ਼ੋਅ ਲਈ ਦੱਖਣੀ ਅਫਰੀਕਾ ਨੂੰ ਰਵਾਨਾ ਹੋ ਰਿਹਾ ਹੈ। ਜਿੱਥੇ ਇੱਕ ਦੋ ਹਫ਼ਤੇ ਰੁਕਣ ਤੋਂ ਬਾਅਦ ਵਾਪਸ ਆਵੇਗਾ।
ਦੱਸਣਯੋਗ ਹੈ ਕਿ ਅਬਦੂ ਰੋਜ਼ਿਕ ਆਪਣੀ ਹਾਈਟ ਕਾਰਨ ਅਕਸਰ ਹੀ ਚਰਚਾ 'ਚ ਰਹਿੰਦਾ ਹੈ। ਕਿਸੇ ਦੁਰਲਭ ਬੀਮਾਰੀ ਕਾਰਨ ਅਬਦੂ ਰੋਜ਼ਿਕ ਦਾ ਉਮਰ ਦੇ ਹਿਸਾਬ ਨਾਲ ਕੱਦ ਕਾਠ ਵਧ ਨਹੀਂ ਪਾਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।