‘ਕਿਸੇ ਇਕ ਨੂੰ ਧਿਆਨ ’ਚ ਰੱਖ ਕੇ ਨਹੀਂ ਬੁਣੀ ਗਈ ‘ਆਸ਼ਰਮ’ ਦੀ ਕਹਾਣੀ’

05/25/2022 10:54:52 AM

ਮੁੰਬਈ (ਬਿਊਰੋ)– ਡਿਜੀਟਲ ਪਲੇਟਫਾਰਮ ਦੀ ਪਸੰਦ ਕੀਤੀ ਜਾ ਰਹੀ ਵੈੱਬ ਸੀਰੀਜ਼ ਦੇ ਸੀਜ਼ਨ ਤੇਜ਼ੀ ਨਾਲ ਬਣ ਰਹੇ ਹਨ। ਬੌਬੀ ਦਿਓਲ ਸਟਾਰਰ ਵੈੱਬ ਸੀਰੀਜ਼ ‘ਆਸ਼ਰਮ’ ਵੀ ਉਨ੍ਹਾਂ ’ਚੋਂ ਇਕ ਹੈ। ਇਹ ਵੈੱਬ ਸੀਰੀਜ਼ 3 ਜੂਨ ਨੂੰ ਐੱਮ. ਐਕਸ. ਪਲੇਅਰ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ

‘ਆਸ਼ਰਮ’ ਦੇ ਤੀਜੇ ਸੀਜ਼ਨ ਦਾ ਟਰੇਲਰ ਮੁੰਬਈ ’ਚ ਮੰਗਲਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ’ਤੇ ਸੀਰੀਜ਼ ਦੇ ਨਿਰਦੇਸ਼ਕ ਪ੍ਰਕਾਸ਼ ਝਾ ਸਮੇਤ ਕਲਾਕਾਰ ਦਰਸ਼ਨ ਕੁਮਾਰ, ਅਧਿਐਨ ਸੁਮਨ, ਅਨੁਪ੍ਰਿਆ ਗੋਇਨਕਾ ਮੌਜੂਦ ਰਹੇ। ਬੌਬੀ ਦਿਓਲ ਵੀਡੀਓ ਕਾਨਫਰੰਸਿੰਗ ਰਾਹੀਂ ਟਰੇਲਰ ਲਾਂਚ ਨਾਲ ਜੁੜੇ।

ਸ਼ੋਅ ਦੀ ਕਹਾਣੀ ’ਤੇ ਪ੍ਰਕਾਸ਼ ਝਾ ਨੇ ਕਿਹਾ, ‘‘ਆਮ ਆਦਮੀ ਆਪਣੀ ਅਸੁਰੱਖਿਆ ਤੋਂ ਨਿਕਲਣ ਦਾ ਆਸਾਨ ਰਸਤਾ ਲੱਭਦਾ ਹੈ। ਉਸ ਦੇ ਵਿਸ਼ਵਾਸ ਨੂੰ ਵਰਗਲਾਉਣ ਲਈ ਉਸ ਦੇ ਗਲਤ ਇਸਤੇਮਾਲ ਲਈ ਕਈ ਲੋਕ ਖੜ੍ਹੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਖ਼ੁਦ ਦਾ ਗਿਆਨ ਨਹੀਂ, ਉਹ ਗੁਰੂ ਬਣ ਜਾਂਦੇ ਹਨ।’’

ਪ੍ਰਕਾਸ਼ ਝਾ ਨੇ ਅੱਗੇ ਕਿਹਾ, ‘ਅਸੀਂ ਕਿਸੇ ਇਕ ਨੂੰ ਧਿਆਨ ’ਚ ਰੱਖ ਕੇ ਸ਼ੋਅ ਨਹੀਂ ਬਣਾਇਆ ਹੈ। ਇਸ ’ਚ ਸਾਰਿਆਂ ਦੀਆਂ ਥੋੜ੍ਹੀਆਂ-ਥੋੜ੍ਹੀਆਂ ਜਨਤਕ ਤੌਰ ’ਤੇ ਮੌਜੂਦ ਅਸਲ ਚੀਜ਼ਾਂ ਨੂੰ ਨਜ਼ਰ ’ਚ ਰੱਖਦਿਆਂ ਫਿਕਸ਼ਨ ਕ੍ਰਿਏਟ ਕੀਤਾ ਗਿਆ ਹੈ। ਅਜਿਹਾ ਨਹੀਂ ਹੈ ਕਿ ਇਨ੍ਹਾਂ ਵਿਸ਼ਿਆਂ ’ਤੇ ਕੁਝ ਬਣਾਉਣ ਤੋਂ ਮੈਨੂੰ ਡਰ ਨਹੀਂ ਲੱਗਦਾ ਹੈ ਪਰ ਜੋ ਕਹਿਣ ਦਾ ਮਨ ਕਰਦਾ ਹੈ, ਉਹ ਬਿਨਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News