ਆਰਾਧਿਆ ਨੇ ਮੰਮੀ ਅਤੇ ਪਾਪਾ ਨਾਲ 'ਦੇਸੀ ਗਰਲ' ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

01/17/2022 2:28:37 PM

ਮੁੰਬਈ- ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਦੀ ਆਰਾਧਿਆ ਬੱਚਨ ਪਾਪੁਲਰ ਸਟਾਰ ਕਿੱਡਸ 'ਚੋਂ ਹੈ। ਆਰਾਧਿਆ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਮੇਸ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਆਰਾਧਿਆ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਮੰਮੀ ਐਸ਼ ਅਤੇ ਪਾਪਾ ਅਭਿਸ਼ੇਕ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। 

PunjabKesari
ਵੀਡੀਓ 'ਚ ਐਸ਼ਵਰਿਆ ਵ੍ਹਾਈਟ ਲਹਿੰਗੇ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਅਭਿਸ਼ੇਕ ਵ੍ਹਾਈਟ ਕੁੜਤੇ ਪਜ਼ਾਮੇ 'ਚ ਬਹੁਤ ਸੁੰਦਰ ਲੱਗ ਰਹੇ ਹਨ ਅਤੇ ਆਰਾਧਿਆ ਰੈੱਡ ਡਰੈੱਸ 'ਚ ਬਹੁਤ ਕਿਊਟ ਲੱਗ ਰਹੀ ਹੈ। 

ਆਰਾਧਿਆ ਮੰਮੀ ਐਸ਼ਵਰਿਆ ਅਤੇ ਪਾਪਾ ਅਭਿਸ਼ੇਕ ਦੇ ਨਾਲ ਪ੍ਰਿਯੰਕਾ ਚੋਪੜਾ ਦੇ ਗਾਣੇ 'ਦੇਸੀ ਗਰਲ' 'ਤੇ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਆਰਾਧਿਆ ਗਾਣੇ 'ਤੇ ਪ੍ਰਿਯੰਕਾ ਵਰਗੇ ਡਾਂਸ ਸਟੈੱਪ ਕਰਦੀ ਹੈ ਜਿਸ ਨੂੰ ਦੇਖ ਕੇ ਐਸ਼ਵਰਿਆ, ਆਰਾਧਿਆ ਨੂੰ ਗਲੇ ਲਗਾ ਲੈਂਦੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਪਿਛਲੇ ਸਾਲ ਭਾਵ 2021 ਦੀ ਹੈ ਉਸ ਸਮੇਂ ਆਰਾਧਿਆ, ਅਭਿਸ਼ੇਕ ਅਤੇ ਐਸ਼ਵਰਿਆ ਇਕ ਫੈਮਿਲੀ ਫੰਕਸ਼ਨ 'ਚ ਸ਼ਾਮਲ ਹੋਏ ਸਨ। ਇਹ ਐਸ਼ਵਰਿਆ ਦੀ ਕਜਿਨ ਸ਼ਲੋਕਾ ਸ਼ੈੱਟੀ ਦਾ ਪ੍ਰੀ-ਵੈਡਿੰਗ ਫੰਕਸ਼ਨ ਸੀ ਜਿਸ 'ਚ ਤਿੰਨਾਂ ਨੇ ਖੂਬ ਡਾਂਸ ਕੀਤਾ ਸੀ। 


Aarti dhillon

Content Editor

Related News