ਪਟਨਾ ’ਚ ਖਾਧੇ ਲਿੱਟੀ ਚੋਖਾ ਦਾ ਸਵਾਦ ਅੱਜ ਤੱਕ ਨਹੀਂ ਭੁੱਲੇ ਆਮਿਰ ਖ਼ਾਨ

Saturday, Jul 30, 2022 - 05:25 PM (IST)

ਪਟਨਾ ’ਚ ਖਾਧੇ ਲਿੱਟੀ ਚੋਖਾ ਦਾ ਸਵਾਦ ਅੱਜ ਤੱਕ ਨਹੀਂ ਭੁੱਲੇ ਆਮਿਰ ਖ਼ਾਨ

ਮੁੰਬਈ (ਬਿਊਰੋ)– ਆਮਿਰ ਖ਼ਾਨ ਜੋ ਵੀ ਕਰਦੇ ਹਨ, ਖ਼ਬਰਾਂ ਬਣ ਜਾਂਦੀਆਂ ਹਨ। ਉਨ੍ਹਾਂ ਦੀ ਹਰ ਚੀਜ਼ ਕਈ ਸਾਲਾਂ ਤਕ ਛਾਈ ਰਹਿੰਦੀ ਹੈ।

ਅਜਿਹਾ ਹੀ ਇਕ ਕਿੱਸਾ ਬਿਹਾਰ ਦੇ ਪਟਨਾ ’ਚ ਵਾਪਰਿਆ ਹੈ, ਜਿਥੇ ਕਈ ਸਾਲ ਪਹਿਲਾਂ ਆਮਿਰ ਖ਼ਾਨ ਨੇ ਲਿੱਟੀ ਚੋਖਾ ਖਾਧਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤਕ ਉਥੇ ਦੇ ਹਰ ਸਟਾਲ ’ਚ ਉਸ ਪਲ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਅਜਿਹੇ ’ਚ ਆਮਿਰ ਖ਼ਾਨ ਨੇ ਇਸ ਨਾਲ ਜੁੜਿਆ ਆਪਣਾ ਤਜਰਬਾ ਅਕਸ਼ਰਾ ਸਿੰਘ ਨਾਲ ਸਾਂਝਾ ਕੀਤਾ, ਜੋ ਕਿ ਭੋਜਪੁਰੀ ਇੰਡਸਟਰੀ ਦੀ ਵੱਡੀ ਸਟਾਰ ਹੈ।

ਹਾਲ ਹੀ ’ਚ ਪਰਫੈਕਸ਼ਨਿਸਟ ਖ਼ਾਨ ਨਾਲ ਮੁਲਾਕਾਤ ਦੌਰਾਨ ਅਕਸ਼ਰਾ ਸਿੰਘ ਨੇ ਉਨ੍ਹਾਂ ਨਾਲ ਲਿੱਟੀ ਚੋਖਾ ਪਲ ਬਾਰੇ ਗੱਲ ਕੀਤੀ, ਜਿਸ ਦਾ ਜਵਾਬ ਦਿੰਦਿਆਂ ਆਮਿਰ ਨੇ ਕਿਹਾ, ‘‘ਮੈਂ ਹਮੇਸ਼ਾ ਪਟਨਾ ਦਾ ਲਿੱਟੀ ਚੋਖਾ ਖਾਣਾ ਚਾਹੁੰਦਾ ਸੀ, ਜਦੋਂ ਮੈਂ ਇਸ ਨੂੰ ਖਾਧਾ ਤਾਂ ਮੈਨੂੰ ਬਹੁਤ ਪਸੰਦ ਆਇਆ ਤੇ ਹਾਂ ਮੈਂ ਜਾਣਦਾ ਹਾਂ ਕਿ ਉਸ ਤੋਂ ਬਾਅਦ ਪਟਨਾ ਦੇ ਕਈ ਸਟਾਲਾਂ ’ਤੇ ਮੇਰੀ ਫੋਟੋ ਲੱਗੀ ਸੀ, ਮੈਨੂੰ ਇਹ ਦੇਖਣਾ ਬਹੁਤ ਚੰਗਾ ਲੱਗਦਾ ਹੈ। ਜੇ ਤੁਸੀਂ ਕਦੇ ਪਟਨਾ ਜਾਓ ਤਾਂ ਉਥੇ ਦਾ ਲਿੱਟੀ-ਚੋਖਾ ਬਿਲਕੁਲ ਨਾ ਛੱਡੋ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News