ਸਾਧਨਾ ਜੀ ਦਾ ਸਾਰੀ ਜ਼ਿੰਦਗੀ ਪ੍ਰਸ਼ੰਸਕ ਰਹਾਂਗਾ : ਆਮਿਰ ਖਾਨ

12/27/2015 12:29:16 PM

ਮੁੰਬਈ : ਅਦਾਕਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਭਰ ਸਾਧਨਾ ਦੇ ਪ੍ਰਸ਼ੰਸਕ ਬਣੇ ਰਹਿਣਗੇ। 60 ਤੇ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸਾਧਨਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਮਿਰ ਨੇ ਟਵਿਟਰ ''ਤੇ ਲਿਖਿਆ ਕਿ ਅੱਜ ਭਾਰਤੀ ਸਿਨੇਮਾ ਦਾ ਦੁੱਖਦਾਈ ਦਿਨ ਹੈ। ਆਪਣੇ ਹੁਨਰ ਨਾਲ ਸਾਡਾ ਮਨੋਰੰਜਨ ਕਰਨ ਵਾਲੀ ਅਦਾਕਾਰਾ ਦਾ ਧੰਨਵਾਦ। ਤੁਹਾਡੀ ਖੂਬਸੂਰਤੀ, ਤੁਹਾਡੀ ਮਿਹਰਬਾਨੀ ਅਤੇ ਤੁਹਾਡੀ ਊਰਜਾ ਲਈ ਧੰਨਵਾਦ। ਅਸੀਂ ਹਮੇਸ਼ਾ ਤੁਹਾਨੂੰ ਬਿਹਤਰੀਨ ਕਲਾਕਾਰ ਵਜੋਂ ਯਾਦ ਰੱਖਾਂਗੇ। ਮੈਂ ਤੁਹਾਡੇ ਪ੍ਰਸ਼ੰਸਕਾਂ ''ਚੋਂ ਹਾਂ ਅਤੇ ਹਮੇਸ਼ਾ ਤੁਹਾਨੂੰ ਯਾਦ ਰੱਖਾਂਗਾ। ਪਿਆਰ, ਸਤਿਕਾਰ ਹਮੇਸ਼ਾ ਬਣਿਆ ਰਹੇਗਾ।''''


Related News