ਆਮਿਰ ਖ਼ਾਨ ਨੇ ਅੰਬਾਨੀ ਦੀ ਪਾਰਟੀ ''ਚ ਡਾਂਸ ਕਰਨ ''ਤੇ ਦਿੱਤਾ ਸਪੱਸ਼ਟੀਕਰਨ, ਸ਼ਰੇਆਮ ਆਖੀ ਇਹ ਗੱਲ

Saturday, Mar 09, 2024 - 10:53 AM (IST)

ਆਮਿਰ ਖ਼ਾਨ ਨੇ ਅੰਬਾਨੀ ਦੀ ਪਾਰਟੀ ''ਚ ਡਾਂਸ ਕਰਨ ''ਤੇ ਦਿੱਤਾ ਸਪੱਸ਼ਟੀਕਰਨ, ਸ਼ਰੇਆਮ ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਸੁਰਖੀਆਂ 'ਚ ਹੈ। ਸੋਸ਼ਲ ਮੀਡੀਆ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਸ਼ਾਹਰੁਖ ਖ਼ਾਨ ਤੋਂ ਲੈ ਕੇ ਸਲਮਾਨ ਖ਼ਾਨ ਤੱਕ, ਕਈ ਸੁਪਰਸਟਾਰਾਂ ਨੇ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ। ਅੰਬਾਨੀ ਦੀ ਪਾਰਟੀ 'ਚ ਪਰਫਾਰਮ ਕਰਨ ਵਾਲਿਆਂ 'ਚ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਉਨ੍ਹਾਂ ਨੂੰ ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ 'ਚ ਡਾਂਸ ਕਰਨ ਬਾਰੇ ਪੁੱਛਿਆ ਗਿਆ ਸੀ, ਜਿਸ ਦਾ ਅਦਾਕਾਰ ਨੇ ਮੂੰਹ ਤੋੜ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ : 3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...

ਦੱਸ ਦਈਏ ਕਿ ਆਮਿਰ ਖ਼ਾਨ ਦਾ ਸੋਸ਼ਲ ਮੀਡੀਆ 'ਤੇ ਕੋਈ ਨਿੱਜੀ ਖਾਤਾ ਨਹੀਂ ਹੈ ਪਰ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦਾ ਅਧਿਕਾਰਤ ਪੇਜ ਹੈ। ਆਮਿਰ ਨੇ ਹਾਲ ਹੀ 'ਚ ਆਪਣੀ ਸਾਬਕਾ ਪਤਨੀ ਦੀ ਫ਼ਿਲਮ ਲਾਪਤਾ ਲੇਡੀਜ਼ ਨੂੰ ਪ੍ਰਮੋਟ ਕਰਨ ਲਈ ਇੱਕ ਲਾਈਵ ਸੈਸ਼ਨ ਕੀਤਾ ਕਿਉਂਕਿ ਇਹ ਫ਼ਿਲਮ ਆਮਿਰ ਖ਼ਾਨ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਾਈ ਗਈ ਹੈ। ਇਸ ਦੌਰਾਨ ਉਨ੍ਹਾਂ ਤੋਂ ਫ਼ਿਲਮਾਂ ਤੋਂ ਲੈ ਕੇ ਅੰਬਾਨੀ ਦੀ ਪਾਰਟੀ 'ਚ ਡਾਂਸ ਕਰਨ ਤੱਕ ਕਈ ਸਵਾਲ ਪੁੱਛੇ ਗਏ।

ਇਹ ਖ਼ਬਰ ਵੀ ਪੜ੍ਹੋ :  ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ

ਆਮਿਰ ਖ਼ਾਨ ਨਾਲ ਲਾਈਵ ਚੈਟ ਦੌਰਾਨ ਇੱਕ ਯੂਜ਼ਰਸ ਨੇ ਪੁੱਛਿਆ ਕਿ ਉਨ੍ਹਾਂ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਕਿਉਂ ਡਾਂਸ ਕੀਤਾ, ਜਦੋਂ ਕਿ ਉਨ੍ਹਾਂ ਨੇ ਆਪਣੀ ਧੀ ਈਰਾ ਖ਼ਾਨ ਦੇ ਵਿਆਹ 'ਚ ਡਾਂਸ ਨਹੀਂ ਕੀਤਾ ਸੀ। ਇਸ 'ਤੇ ਆਮਿਰ ਖ਼ਾਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ 'ਚ ਵੀ ਡਾਂਸ ਕੀਤਾ ਸੀ ਤੇ ਜਿੱਥੋਂ ਤੱਕ ਅੰਬਾਨੀ ਪਰਿਵਾਰ ਦੀ ਗੱਲ ਹੈ, ਉਹ ਉਨ੍ਹਾਂ ਨਾਲ ਕਾਫੀ ਕਰੀਬੀ ਸਾਂਝ ਰੱਖਦੇ ਹਨ। ਆਮਿਰ ਖ਼ਾਨ ਨੇ ਕਿਹਾ, ਨੀਤਾ-ਮੁਕੇਸ਼ ਤੇ ਉਨ੍ਹਾਂ ਦੇ ਬੱਚੇ ਮੇਰੇ ਲਈ ਪਰਿਵਾਰ ਵਾਂਗ ਹਨ। ਮੈਂ ਵੀ ਉਨ੍ਹਾਂ ਦੇ ਵਿਆਹ 'ਚ ਨੱਚਦਾ ਹਾਂ ਤੇ ਉਹ ਵੀ ਮੇਰੇ ਵਿਆਹ 'ਚ ਨੱਚਦੇ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਦੇ ਦੂਜੇ ਦਿਨ ਸ਼ਾਹਰੁਖ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੇ ਸਟੇਜ 'ਤੇ 'ਆਰ. ਆਰ. ਆਰ' ਦੇ ਗੀਤ 'ਨਟੂ ਨਟੂ' ਦਾ ਹੁੱਕ ਸਟੈਪ ਕੀਤਾ। ਇਸ ਮਾਮਲੇ 'ਚ ਅਦਾਕਾਰ ਰਾਮ ਚਰਨ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News