ਮੀਂਹ ’ਚ ਪੁੱਤਰ ਆਜ਼ਾਦ ਨਾਲ ਆਮਿਰ ਖ਼ਾਨ ਨੇ ਮਾਣਿਆ ਫੁੱਟਬਾਲ ਦਾ ਆਨੰਦ

Thursday, Jun 23, 2022 - 11:23 AM (IST)

ਮੀਂਹ ’ਚ ਪੁੱਤਰ ਆਜ਼ਾਦ ਨਾਲ ਆਮਿਰ ਖ਼ਾਨ ਨੇ ਮਾਣਿਆ ਫੁੱਟਬਾਲ ਦਾ ਆਨੰਦ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦੀ ਆਪਣੇ ਪੁੱਤਰ ਆਜ਼ਾਦ ਨਾਲ ਇਕ ਵੀਡੀਓ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ’ਚ ਆਮਿਰ ਨੂੰ ਪੁੱਤਰ ਨਾਲ ਇਕ ਮਜ਼ੇਦਾਰ ਮੈਚ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਅੱਜ ਹੋਵੇਗਾ ਰਿਲੀਜ਼

ਮੁੰਬਈ ਦੇ ਮਾਨਸੂਨ ਵਿਚਕਾਰ ਆਮਿਰ ਤੇ ਆਜ਼ਾਦ ਨੂੰ ਮੌਸਮ ਦੀ ਪਹਿਲੀ ਬਾਰਿਸ਼ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਇਸ ਸਮੇਂ ਦੌਰਾਨ ਫੁੱਟਬਾਲ ਦੀ ਇਕ ਮਜ਼ੇਦਾਰ ਖੇਡ ਨੂੰ ਖੇਡ ਰਹੇ ਹਨ। ਵੀਡੀਓ ’ਚ ਇਹ ਪਿਓ-ਪੁੱਤ ਦੀ ਜੋੜੀ ਪੂਰੀ ਤਰ੍ਹਾਂ ਨਾਲ ਗੇਮ ’ਚ ਰੁੱਝੀ ਨਜ਼ਰ ਆ ਰਹੀ ਹੈ।

ਇਸ ’ਚ ਇਕ ਦਿਲਚਸਪ ਗੱਲ ਦੇਖਣ ਵਾਲੀ ਇਹ ਹੈ ਕਿ ਆਮਿਰ ਦਾ ਧਿਆਨ ਹਟਣ ’ਤੇ ਆਜ਼ਾਦ ਗੋਲ ਕਰਨ ਲਈ ਉਨ੍ਹਾਂ ਨੂੰ ਟਰਿੱਕ ਕਰਦੇ ਨਜ਼ਰ ਆ ਰਹੇ ਹਨ। ਆਮਿਰ ਖ਼ਾਨ ਆਪਣੇ ਬੱਚਿਆਂ ਦੇ ਸਭ ਤੋਂ ਨੇੜੇ ਹਨ।

ਆਮਿਰ ਨੂੰ ਅਕਸਰ ਪੁੱਤਰ ਆਜ਼ਾਦ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦੇ ਦੇਖਿਆ ਜਾਂਦਾ ਹੈ ਕਿਉਂਕਿ ਇਹ ਹਰ ਕਿਸੇ ਦੀ ਫਿਟਨੈੱਸ ਤੇ ਨਿੱਜੀ ਗ੍ਰੋਥ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਮਿਰ, ਜੋ ਇਕ ਸਪੋਰਟਸ ਵਾਚਰ ਤੇ ਸਪੋਰਟਰ ਹਨ, ਹਰ ਖੇਡ ’ਚ ਆਪਣੀ ਡੂੰਘੀ ਦਿਲਚਸਪੀ ਦਿਖਾਉਣ ਲਈ ਜਾਣੇ ਜਾਂਦੇ ਹਨ। ਇਸ ਵਿਚਾਲੇ ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਰੀਨਾ ਕਪੂਰ ਖ਼ਾਨ ਤੇ ਮੋਨਾ ਸਿੰਘ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News