ਇਸ ਅਦਾਕਾਰ ਦੀ ਐਕਟਿੰਗ ਦੇ ਕਾਇਲ ਹਨ ਆਮਿਰ ਖਾਨ

Saturday, Feb 20, 2016 - 03:10 PM (IST)

ਇਸ ਅਦਾਕਾਰ ਦੀ ਐਕਟਿੰਗ ਦੇ ਕਾਇਲ ਹਨ ਆਮਿਰ ਖਾਨ

ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅਭਿਨੈ ਲਈ ਮਸ਼ਹੂਰ ਨਾਨਾ ਪਾਟੇਕਰ ਦੇ ਅਭਿਨੈ ਦੇ ਕਾਇਲ ਹੋ ਗਏ ਹਨ। ਮਰਾਠੀ ਰੰਗਮੰਚ ਦੇ ਦਿੱਗਜ਼ ਗਣਪਤ ਅੱਪਾ ਬੇਲਵਲਕਰ ਦੇ ਜੀਵਨ ''ਤੇ ਬਣੀ ਫ਼ਿਲਮ ''ਨਟਸਮਰਾਟ'' ਇਕ ਜਨਵਰੀ ਨੂੰ ਪ੍ਰਦਰਸ਼ਿਤ ਹੋਈ ਸੀ। ਮਹੇਸ਼ ਮਾਂਜੇਕਰ ਦੇ ਨਿਰਦੇਸ਼ਿਤ ''ਚ ਬਣੀ ਇਹ ਫ਼ਿਲਮ ਸਫਲ ਰਹੀ ਹੈ। ਫ਼ਿਲਮ ''ਚ ਨਾਨਾ ਪਾਟੇਕਰ ਨੇ ਮੁੱਖ ਭੂਮਿਕਾ ਨਿਭਾਈ ਹੈ। ਅਮਿਤਾਭ ਬੱਚਨ ਦੇ ਬਾਅਦ ਆਮਿਰ ਵੀ ਨਾਨਾ ਪਾਟੇਕਰ ਦੇ ਅਭਿਨੈ ਦੇ ਕਾਇਲ ਹੋ ਗਏ ਹਨ।

ਆਮਿਰ ਨੇ ਨਾਨਾ ਦੇ ਅਭਿਨੈ ਦੀ ਪ੍ਰਸ਼ੰਸਾ ਕੀਤੀ ਹੈ। ਆਮਿਰ ਨੇ ਕਿਹਾ,''''ਮੈਂ ਨਟਸਮਰਾਟ ਦੇਖੀ ਹੈ। ਇਹ ਫ਼ਿਲਮ ਕੀ ਹੈ! ਬਹੁਤ ਹੀ ਵਧੀਆ ਕੰਮ ਨਾਨਾ ਨੇ ਕੀਤਾ ਹੈ। ਜਿਸ ਨੂੰ ਅਭਿਨੈ ਪਸੰਦ ਹੈ, ਉਸ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ।''''
 


author

Anuradha Sharma

News Editor

Related News