ਆਮਿਰ ਤੇ ਕਿਰਨ ਜੀਓ ਸਟੂਡੀਓਜ਼ ਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ‘ਲਾਪਤਾ ਲੇਡੀਜ਼’ ਲਈ ਮੁੜ ਹੋਏ ਇਕੱਠੇ

Friday, Sep 08, 2023 - 10:47 AM (IST)

ਆਮਿਰ ਤੇ ਕਿਰਨ ਜੀਓ ਸਟੂਡੀਓਜ਼ ਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ‘ਲਾਪਤਾ ਲੇਡੀਜ਼’ ਲਈ ਮੁੜ ਹੋਏ ਇਕੱਠੇ

ਮੁੰਬਈ (ਬਿਊਰੋ)– ਆਮਿਰ ਖ਼ਾਨ ਤੇ ਕਿਰਨ ਰਾਓ ਮੁੜ ਇਕੱਠੇ ਆ ਗਏ ਹਨ ਤੇ ਇਸ ਦਾ ਕਾਰਨ ਵੀ ਖ਼ਾਸ ਹੈ। ਆਮਿਰ ਤੇ ਕਿਰਨ ਰਾਓ ਨੇ ਜੀਓ ਸਟੂਡੀਓਜ਼ ਵਲੋਂ ਪੇਸ਼ ਕੀਤੀ ਗਈ ਫ਼ਿਲਮ ‘ਲਾਪਤਾ ਲੇਡੀਜ਼’ ਲਈ ਹੱਥ ਮਿਲਾਇਆ ਹੈ।

ਕਿਰਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 5 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਅੰਗਰੇਜ਼ ਨਾਲ ਇੰਝ ਕੀਤੀ ਮਸਤੀ, ਵੀਡੀਓ ਵੇਖ ਆਖੋਗੇ- ਵਾਹ ਜੀ ਵਾਹ

ਤੁਹਾਨੂੰ ਦੱਸ ਦੇਈਏ ਕਿ ਕਿਰਨ ਆਪਣੇ ਨਿਰਦੇਸ਼ਨ ’ਚ ਡੈਬਿਊ ‘ਧੋਬੀ ਘਾਟ’ ਤੋਂ ਬਾਅਦ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਬਾਅਦ ਇਕ ਫੀਚਰ ਫ਼ਿਲਮ ਨਾਲ ਨਿਰਦੇਸ਼ਕ ਵਜੋਂ ਵਾਪਸੀ ਕਰ ਰਹੀ ਹੈ।

PunjabKesari

ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਤੋਂ ਪਹਿਲਾਂ ਇਸ ਕਾਮੇਡੀ-ਡਰਾਮੇ ਦੀ ਦੁਨੀਆ ’ਚ ਇਕ ਰੋਮਾਂਚਕ ਝਲਕ ਦਿੱਤੀ ਸੀ, ਜੋ ਇਕ ਵਿਲੱਖਣ ਪਲਾਟ, ਮਜ਼ੇਦਾਰ ਸੰਵਾਦਾਂ ਤੇ ਇਕ ਪ੍ਰਤਿਭਾਸ਼ਾਲੀ ਕਾਸਟ ਨਾਲ ਲੈਸ ਹੈ। ਫ਼ਿਲਮ ’ਚ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਟਾ, ਸਪਰਸ਼ ਸ਼੍ਰੀਵਾਸਤਵ, ਛਾਇਆ ਕਦਮ ਤੇ ਰਵੀ ਕਿਸ਼ਨ ਮੁੱਖ ਭੂਮਿਕਾਵਾਂ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News