''ਦੰਗਲ'' ਅਦਾਕਾਰਾ ਜ਼ਾਇਰਾ ਵਸੀਮ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਪਿਤਾ ਦਾ ਦੇਹਾਂਤ

Wednesday, May 29, 2024 - 10:27 AM (IST)

''ਦੰਗਲ'' ਅਦਾਕਾਰਾ ਜ਼ਾਇਰਾ ਵਸੀਮ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਪਿਤਾ ਦਾ ਦੇਹਾਂਤ

ਮੁੰਬਈ(ਬਿਊਰੋ): ਬਾਲੀਵੁੱਡ ਫ਼ਿਲਮ 'ਦੰਗਲ', 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਵਰਗੀਆਂ ਫਿਲਮਾਂ ਕਰਨ ਜ਼ਾਇਰਾ ਵਸੀਮ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਉਸ ਨੇ ਆਪਣੇ ਪਿਤਾ ਦੇ ਦੇਹਾਂਤ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਦੁਖਦਾਈ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਦੁਖਦ ਖ਼ਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਸ ਨੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦੇ ਰਹੇ ਹਨ। ਆਪਣੀ ਪੋਸਟ 'ਚ ਉਨ੍ਹਾਂ ਨੇ ਲੋਕਾਂ ਨੂੰ ਫਰਿਆਦ ਵੀ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Zaira Wasim (@zairawasim_)

style="text-align: justify;"> 

 


ਦੱਸ ਦਈਏ ਕਿ ਅਦਾਕਾਰਾ ਨੇ ਇੱਕ ਬਹੁਤ ਹੀ ਦੁਖਦਾਈ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ- 'ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦੇਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖੋ ਅਤੇ ਅਰਦਾਸ ਕਰੋ ਕਿ ਅੱਲਾਹ ਉਨ੍ਹਾਂ ਦੀਆਂ ਕਮੀਆਂ ਨੂੰ ਮਾਫ਼ ਕਰੇ ਅਤੇ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਬਣਾਵੇ। ਉਸ ਨੇ ਆਪਣੇ ਪਿਤਾ ਲਈ ਜੰਨਤ ਦੀ ਦੁਆ ਮੰਗੀ ਹੈ। ਅਦਾਕਾਰਾ ਨੇ ਮੰਗਲਵਾਰ ਰਾਤ ਨੂੰ ਇਹ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਲਈ ਦੁਆਵਾਂ ਮੰਗੀਆਂ। ਆਮਿਰ ਖਾਨ ਨਾਲ 'ਦੰਗਲ', 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਵਰਗੀਆਂ ਮਸ਼ਹੂਰ ਫਿਲਮਾਂ 'ਚ ਨਜ਼ਰ ਆਉਣ ਵਾਲੀ ਜ਼ਾਇਰਾ ਵਸੀਮ ਨੇ ਕੁਝ ਫਿਲਮਾਂ ਤੋਂ ਬਾਅਦ ਹੀ ਇਸਲਾਮ ਦੇ ਕਾਰਨ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਹੈ।


author

Anuradha

Content Editor

Related News