Rhea Chakraborty ਦੇ ਪੌਡਕਾਸਟ ਸ਼ੋਅ ''ਚ ਰੋ ਪਏ Aamir Khan, ਕਿਹਾ...

Tuesday, Aug 20, 2024 - 01:09 PM (IST)

Rhea Chakraborty ਦੇ ਪੌਡਕਾਸਟ ਸ਼ੋਅ ''ਚ ਰੋ ਪਏ Aamir Khan, ਕਿਹਾ...

ਮੁੰਬਈ- ਅਦਾਕਾਰਾ ਰੀਆ ਚੱਕਰਵਰਤੀ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰੱਖੀਆਂ 'ਚ ਰਹਿੰਦੀ ਹੈ। ਸਾਲ 2020 'ਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਅਦਾਕਾਰਾ ਦਾ ਨਾਂ ਸਾਹਮਣੇ ਆਇਆ ਸੀ। ਇਸ ਦੌਰਾਨ ਅਦਾਕਾਰਾ ਨੂੰ ਕੁਝ ਸਮਾਂ ਜੇਲ੍ਹ 'ਚ ਵੀ ਰਹਿਣਾ ਪਿਆ। ਹਾਲਾਂਕਿ ਉਹ ਸਮਾਂ ਪਿੱਛੇ ਰਹਿ ਗਿਆ ਹੈ, ਪਰ ਉਸ ਦੀਆਂ ਯਾਦਾਂ ਅਜੇ ਵੀ ਅਦਾਕਾਰਾ ਦੇ ਅੰਦਰ ਜ਼ਿੰਦਾ ਹਨ।ਹਰ ਸਮੇਂ ਰੀਆ ਨੂੰ ਆਪਣਾ ਅਤੀਤ ਯਾਦ ਆਉਂਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਦਰਅਸਲ ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪੌਡਕਾਸਟ ਸ਼ੋਅ ਲਈ ਕਾਫੀ ਮਸ਼ਹੂਰ ਹੈ। ਇਸ ਸ਼ੋਅ 'ਚ ਹੁਣ ਤਕ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਹੈ। ਇਸ ਦੀ ਸ਼ੁਰੂਆਤ ਸੁਸ਼ਮਿਤਾ ਸੇਨ ਤੋਂ ਹੋਈ। ਉੱਥੇ ਹੀ ਹੁਣ ਆਮਿਰ ਖ਼ਾਨ ਇਸ ਸ਼ੋਅ ਦਾ ਹਿੱਸਾ ਬਣੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਅੱਜ ਮੋਹਾਲੀ ਅਦਾਲਤ 'ਚ ਪੇਸ਼ੀ, ਜਾਣੋ ਮਾਮਲਾ

ਰੀਆ ਚੱਕਰਵਰਤੀ ਨੇ ਆਪਣੇ ਟਾਕ ਸ਼ੋਅ ਚੈਪਟਰ 2 ਨਾਲ ਨਵੀਂ ਸ਼ੁਰੂਆਤ ਕੀਤੀ ਹੈ। ਸੁਸ਼ਮਿਤਾ ਸੇਨ ਤੋਂ ਬਾਅਦ ਆਮਿਰ ਖ਼ਾਨ ਰੀਆ ਦੇ ਸ਼ੋਅ ਦੇ ਮਹਿਮਾਨ ਬਣੇ ਹਨ। ਸ਼ੋਅ ਦਾ ਪ੍ਰੋਮੋ ਐਤਵਾਰ ਨੂੰ ਰਿਲੀਜ਼ ਕੀਤਾ ਗਿਆ, ਜੋ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਸ਼ੋਅ 'ਚ ਆਮਿਰ ਖ਼ਾਨ ਅਤੇ ਰੀਆ ਨੇ ਸਟਾਰਡਮ, ਫਿਲਮਾਂ, ਥੈਰੇਪੀ ਅਤੇ ਦੁੱਖਾਂ ਨਾਲ ਨਜਿੱਠਣ ਬਾਰੇ ਗੱਲ ਕੀਤੀ। ਪ੍ਰੋਮੋ ਦੀ ਸ਼ੁਰੂਆਤ ਰੀਆ ਵੱਲੋਂ ਸੁਪਰਸਟਾਰ ਦੀ ਚੰਗੇ ਲੁੱਕ ਦੀ ਤਾਰੀਫ ਕਰਨ ਨਾਲ ਹੁੰਦੀ ਹੈ।ਫਿਰ ਆਮਿਰ ਖ਼ਾਨ ਕਹਿੰਦੇ ਹਨ, 'ਰਿਤਿਕ ਹੈਂਡਸਮ ਹੈ, ਸਲਮਾਨ ਹੈਂਡਸਮ ਹੈ, ਸ਼ਾਹਰੁਖ ਸੱਚਮੁੱਚ ਹੈਂਡਸਮ ਹੈ ਪਰ ਮੈਂ" ਰੀਆ ਨੇ ਚੁਟਕੀ ਲੈਂਦਿਆਂ ਕਿਹਾ, "ਤੁਸੀਂ ਵੀ ਹੈਂਡਸਮ ਹੋ। ਮੈਨੂੰ ਲੱਗਦਾ ਹੈ, ਇੱਕ ਵਾਰ ਤਾਂ ਪੂਰਾ ਦੇਸ਼ ਮੇਰੀ ਗੱਲ ਸੁਣੇਗਾ।’ਅਦਾਕਾਰ ਫਿਰ ਸ਼ਿਕਾਇਤ ਕਰਦੇ ਹਨ, "ਲੋਕ ਮੇਰੇ ਫੈਸ਼ਨ ਵਿਕਲਪਾਂ ਦਾ ਮਜ਼ਾਕ ਉਡਾਉਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News