ਅਦਾਕਾਰ ਆਮਿਰ ਖਾਨ ਨੇ ਲਾਂਚ ਕੀਤਾ ‘ਆਮਿਰ ਖਾਨ ਟਾਕੀਜ਼’ ਯੂ-ਟਿਊਬ ਚੈਨਲ
Friday, Mar 28, 2025 - 12:35 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਨੇ 30 ਸਾਲ ਦੇ ਕਰੀਅਰ ਵਿਚ ਆਪਣੀਆਂ ਫਿਲਮਾਂ ਨਾਲ ਹਮੇਸ਼ਾ ਲੋਕਾਂ ਦਾ ਦਿਲ ਜਿੱਤਿਆ ਹੈ। ਸ਼ਾਨਦਾਰ ਐਕਟਿੰਗ ਤੋਂ ਇਲਾਵਾ ਪ੍ਰੋਡਿਊਸਰ ਵਜੋਂ ਵੀ ਉਨ੍ਹਾਂ ਨੇ ਆਮਿਰ ਖਾਨ ਪ੍ਰੋਡਕਸ਼ਨਜ਼ ਜ਼ਰਿਏ ਕਈ ਸੁਪਰਹਿਟ ਫਿਲਮਾਂ ਦਿੱਤੀਆਂ ਹਨ, ਜੋ ਸਿਨੇਮਾ ਦੀ ਦੁਨੀਆ ਵਿਚ ਨਵਾਂ ਮੁਕਾਮ ਬਣਾ ਚੁੱਕੀਆਂ ਹਨ।
ਹੁਣ ਆਮਿਰ ਖਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਯੂ-ਟਿਊਬ ਚੈਨਲ ‘ਆਮਿਰ ਖਾਨ ਟਾਕੀਜ਼’ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਚੈਨਲ ਖਾਸਕਰ ਉਨ੍ਹਾਂ ਲੋਕਾਂ ਲਈ ਹੈ, ਜੋ ਫਿਲਮੀ ਦੁਨੀਆ ਨੂੰ ਨੇੜਿਓਂ ਜਾਣਨਾ ਚਾਹੁੰਦੇ ਹਨ। ਇਥੇ ਪਰਦੇ ਪਿੱਛੇ ਦੀਆਂ ਅਨਦੇਖੀਆਂ ਕਹਾਣੀਆਂ, ਸ਼ੂਟਿੰਗ ਦੇ ਮਜ਼ੇਦਾਰ ਕਿੱਸੇ ਅਤੇ ਫਿਲਮਾਂ ਨੂੰ ਲੈ ਕੇ ਡੂੰਘੀਆਂ ਚਰਚਾਵਾਂ ਦੇਖਣ ਨੂੰ ਮਿਲਣਗੀਆਂ। ਮੂਵੀ ਲਵਰਜ਼ ਲਈ ਇਹ ਚੈਨਲ ਕਿਸੇ ਤੋਹਫੇ ਨਾਲੋਂ ਘੱਟ ਨਹੀਂ ਹੋਣ ਵਾਲਾ। ਆਮਿਰ ਖਾਨ ਟਾਕੀਜ਼ ਦੇ ਵੈਲਕਮ ਵੀਡੀਓ ਵਿਚ ਆਮਿਰ ਖਾਨ ਨੇ ਦੱਸਿਆ ਕਿ ਉਹ ਕਦੋਂ ਤੋਂ ਚਾਹੁੰਦੇ ਸਨ ਕਿ ਇਕ ਅਜਿਹਾ ਪਲੇਟਫਾਰਮ ਬਣੇ, ਜਿੱਥੇ ਉਹ ਆਪਣੀਆਂ ਫਿਲਮਾਂ ਅਤੇ ਸਿਨੇਮਾ ਬਣਾਉਣ ਦੀ ਕਲਾ ’ਤੇ ਖੁੱਲ੍ਹ ਕੇ ਗੱਲ ਕਰ ਸਕਣ।