ਆਮਿਰ ਨੇ ਬਾਲੀਵੁੱਡ ਦੀ ਬਾਕਸ ਆਫ਼ਿਸ ’ਤੇ ਕਮਾਈ ਨਾ ਹੋਣ ਦਾ ਦੱਸਿਆ ਕਾਰਨ, ਕਿਹਾ- ‘ਕਿਉਂ ਜਾ ਰਹੇ ਹੋ ਸਿਨੇਮਾਘਰ’

Friday, Aug 05, 2022 - 12:52 PM (IST)

ਮੁੰਬਈ- ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤ ਪ੍ਰਸ਼ੰਸਕ ਬੇਹੱਦ ਪਸੰਦ ਕਰ  ਰਹੇ ਹਨ। ਦਰਅਸਲ ਇਸ ਦੇ ਨਾਲ ਫ਼ਿਲਮ ਨੂੰ ਲੈ ਕੇ ਕਈ ਵਿਵਾਦ ਵੀ ਸ਼ਾਮਲ ਹਨ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦੀ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ : ਹਮਸਫ਼ਰ ਤੋਂ ਬਾਅਦ ਅਨੁਸ਼ਕਾ-ਵਿਰਾਟ ਬਣੇ ਬਿਜ਼ਨੈੱਸ ਪਾਰਟਨਰ, ਦੋਵਾਂ ਨੇ ਇਕੱਠੇ ਦਿੱਤੇ ਸ਼ਾਨਦਾਰ ਪੋਜ਼

ਇਸ ਦੇ ਨਾਲ #Boycottlaalsinghchaddha ਟ੍ਰੈਂਡ ਕਰ ਰਿਹਾ ਹੈ। ਦਰਅਸਲ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਵਧਦਾ ਜਾ ਰਿਹਾ ਹੈ। ਆਮਿਰ ਖ਼ਾਨ ਦੇ ਦਰਸ਼ਕਾਂ ਨੇ ਉਨ੍ਹਾਂ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਗੱਲ ਕਰੀਏ ਤਾਂ ਆਮਿਰ ਖਾਨ ਨੇ ਕਿਹਾ ਕਿ ਰਿਲੀਜ਼ ਦੇ ਕੁਝ ਹਫ਼ਤੇ ਬਾਅਦ ਫ਼ਿਲਮਾਂ ਦਾ ਓ.ਟੀ.ਟੀ ’ਤੇ ਆ ਜਾਣਾ ਉਨ੍ਹਾਂ ਦੀ ਖ਼ਰਾਬ ਬਾਕਸ ਆਫ਼ਿਸ ਦੀ ਪ੍ਰਮੋਸ਼ਨ ਦਾ ਕਾਰਨ ਹੈ।

ਅਦਾਕਾਰ ਨੇ ਅੱਗੇ ਕਿਹਾ ਕਿ ‘ਇਕ ਕਾਰਨ ਇਹ ਵੀ ਹੈ ਕਿ ਫ਼ਿਲਮ ਓ.ਟੀ.ਟੀ ’ਤੇ ਬਹੁਤ ਜਲਦ ਆ ਜਾਂਦੀ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਦਰਸ਼ਕਾਂ ਨੂੰ ਕਹਿ ਰਿਹਾ ਹੋਵਾਂ ਕਿ ਨਾ ਆਓ ਸਿਨੇਮਾਘਰਾਂ ’ਚ , ਮੈਂ ਆ ਰਿਹਾ ਹਾਂ ਤੁਹਾਡੇ ਘਰਾਂ ’ਚ, ਕਿਉਂ ਜਾ ਰਹੇ ਹੋ ਸਿਨੇਮਾਘਰ, 2 ਹਫ਼ਤੇ ਠਹਿਰ ਜਾਓ, ਮੈਂ ਆ ਰਿਹਾ ਹਾਂ, ਇਸ ਲਈ ਤੁਹਾਡੇ ਕੋਲੋਂ ਸਿਨੇਮਾਘਰਾਂ ’ਚ ਆਉਣ ਦੀ ਉਮੀਦ ਕਿਵੇਂ ਰੱਖ ਸਕਦਾ ਹਾਂ, ਇਸ ਦਾ ਕੋਈ ਲਾਜਿਕ ਨਹੀਂ ਹੈ, ਇਸ ਲਈ ਜਿਵੇਂ ਮੈਂ ਬਹੁਤ ਪਹਿਲਾਂ ਸਮਝ ਲਿਆ ਸੀ, ਮੈਂ ਹਮੇਸ਼ਾ ਆਪਣੀ ਫ਼ਿਲਮ ਲਈ 6 ਮਹੀਨਿਆਂ ਦਾ ਗੈਪ ਰੱਖਣ ਦੀ ਕੋਸ਼ਿਸ਼ ਕਰਦਾ ਹਾਂ, ਮੈਨੂੰ ਨਹੀਂ ਪਤਾ ਇੰਡਸਟਰੀ ਕੀ ਕਰਦੀ ਹੈ।’

ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ 

ਹਾਲਾਂਕਿ ਆਮਿਰ ਖ਼ਾਨ ਨੇ ਇਹ ਸਾਫ਼ ਕਿਹਾ ਹੈ ਕਿ ਨਿਰਮਾਤਾ, ਅਦਾਕਾਰ ਜਾ ਡਾਇਰੈਕਟਰ ਦਾ ਲੋਕਾਂ ਦੀ ਦਿਲਚਸਪੀ ਤੋਂ ਵੱਖ ਟੌਪਿਕ ਚੁਣਨਾ ਵੀ ਫ਼ਿਲਮ ਦੀ ਨਾਕਾਮੀ ਲਈ ਜ਼ਿੰਮੇਵਾਰ ਹੈ।ਉਨ੍ਹਾਂ ਨੇ ਕਿਹਾ ਕਿ ਇਕ ਫ਼ਿਲਮ ਨਿਰਮਾਤਾ ਦੇ ਤੌਰ ’ਤੇ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਜਗਾ ਰਿਹਾ ਹਾਂ, ਕਦੇ ਹੱਸਦਾ ਹਾਂ, ਕਦੇ ਰੋਂਦਾ ਹਾਂ, ਜੇਕਰ ਮੈਂ ਰਾਜੂ ਹਿਰਾਨੀ ਹਾਂ ਤਾਂ ਮੈਂ ਤੁਹਾਨੂੰ ਹੱਸਾ ਅਤੇ ਰੋਵਾਂ ਰਿਹਾ ਹਾਂ ਅਤੇ ਤੁਸੀਂ ਉਸ ਨੂੰ ਆਨੰਦ ਮਾਣਦੇ ਹੋ।’

‘ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਲੀਡ ਰੋਲ ’ਚ ਹੈ। ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਸਹਾਇਕ ਭੂਮਿਕਾ ’ਚ ਹੈ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।


Shivani Bassan

Content Editor

Related News