ਗਰਭਵਤੀ ਪੁਲਸ ਅਧਿਕਾਰੀ ਦੀ ਭੂਮਿਕਾ ਲਈ ਨੇਹਾ ਧੂਪੀਆ ਨੂੰ ਮਿਲ ਰਹੀ ਹੈ ਪ੍ਰਸ਼ੰਸਾ

Monday, Feb 14, 2022 - 02:08 PM (IST)

ਗਰਭਵਤੀ ਪੁਲਸ ਅਧਿਕਾਰੀ ਦੀ ਭੂਮਿਕਾ ਲਈ ਨੇਹਾ ਧੂਪੀਆ ਨੂੰ ਮਿਲ ਰਹੀ ਹੈ ਪ੍ਰਸ਼ੰਸਾ

ਮੁੰਬਈ (ਬਿਊਰੋ)– ਡਿਜ਼ਨੀ ਪਲੱਸ ਹੌਟਸਟਾਰ ਦਰਸ਼ਕਾਂ ਨੂੰ ਫ਼ਿਲਮ ‘ਏ ਥਰਸਡੇਅ’ ਦੇ ਨਾਲ ਰੋਮਾਂਚਿਤ ਕਰਨ ਲਈ ਤਿਆਰ ਹੈ। ਬੇਹਜਾਦ ਖੰਬਾਟਾ ਵਲੋਂ ਨਿਰਦੇਸ਼ਿਤ ਫ਼ਿਲਮ ’ਚ ਯਾਮੀ ਗੌਤਮ ਧਰ ਤੇ ਦਿੱਗਜ ਅਦਾਕਾਰਾ ਡਿੰਪਲ ਕਪਾਡੀਆ, ਨੇਹਾ ਧੂਪੀਆ, ਅਤੁਲ ਕੁਲਕਰਣੀ ਸਣੇ ਹੋਰ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ, ਲਿਖਿਆ- ‘ਕਿੱਦਣ ਕਹੋ’

ਨੇਹਾ ਧੂਪੀਆ ਨੂੰ ਗਰਭਵਤੀ ਪੁਲਸ ਅਧਿਕਾਰੀ ਦੀ ਭੂਮਿਕਾ ਲਈ ਹਰ ਪਾਸਿਓਂ ਪ੍ਰਸ਼ੰਸਾ ਮਿਲ ਰਹੀ ਹੈ। ਏ. ਸੀ. ਪੀ. ਕੈਥਰੀਨ ਅਲਵਾਰੇਜ਼ ਦੀ ਭੂਮਿਕਾ ਨਿਭਾਉਣ ਵਾਲੀ ਨੇਹਾ ਧੂਪੀਆ ਨੇ ਸਾਂਝਾ ਕੀਤਾ, ‘ਮੈਨੂੰ ਲੱਗਦਾ ਹੈ ਕਿ ਉਸ ਸਮੇਂ ਜਦੋਂ ਮੈਂ ਸ਼ੂਟਿੰਗ ਕਰ ਰਹੀ ਸੀ, ਠੀਕ ਉਸ ਤੋਂ ਪਹਿਲਾਂ ਮੈਂ ਲਿਓਰ ਰਜ ਸਟਾਰਰ ‘ਹਿੱਟ ਐਂਡ ਰਨ’ ਸ਼ੋਅ ਦੇਖ ਰਹੀ ਸੀ। ਇਸ ’ਚ ਟਲੀ ਨਾਂ ਦਾ ਇਕ ਕਰੈਕਟਰ ਹੈ, ਜੋ ਗਰਭਵਤੀ ਹੈ।’

ਨੇਹਾ ਨੇ ਅੱਗੇ ਕਿਹਾ, ‘ਪਹਿਲੇ ਦੋ ਸੀਨਜ਼ ਤੋਂ ਬਾਅਦ ਤੁਸੀਂ ਉਸ ਦੀ ਜ਼ਿੰਦਗੀ ਜਿਊਣਾ ਸ਼ੁਰੂ ਕਰ ਦਿੰਦੇ ਹੋ, ਜਿਵੇਂ ਤੁਸੀਂ ਹੋਰ ਸਾਰੇ ਪਾਤਰਾਂ ਨੂੰ ਵੀ ਜਿਊਂਦੇ ਹੋ। ਅਸੀਂ ਪ੍ਰੈਗਨੈਂਸੀ ਦੇ ਨਾਲ ‘ਓਵਰ ਦਿ ਟਾਪ’ ਨਹੀਂ ਕੀਤਾ ਹੈ ਕਿਉਂਕਿ ਤੁਸੀਂ ਗਰਭਵਤੀ ਹੋ ਤੇ ਕੁਝ ਦਿਨ ਤੁਸੀ ਦੂਸਰਿਆਂ ਦੀ ਤੁਲਣਾ ’ਚ ਜ਼ਿਆਦਾ ਮਿਹਨਤ ਕਰਦੀਆਂ ਹੋ। ਤੁਸੀਂ ਜਾਣਦੇ ਹੋ ਮੈਂ ਪਹਿਲਾਂ ਵੀ ਗਰਭਵਤੀ ਹੋ ਚੁੱਕੀ ਹਾਂ।’

ਦੱਸ ਦੇਈਏ ਕਿ ‘ਏ ਥਰਸਡੇਅ’ ਦੇ ਟਰੇਲਰ ਨੂੰ ਯੂਟਿਊਬ ’ਤੇ 29 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਫ਼ਿਲਮ 17 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News