ਸੂਰਿਆ ਤੇ ਬੌਬੀ ਦਿਓਲ ਨੂੰ ਝਟਕਾ, ਫ਼ਿਲਮ ''ਕੰਗੂਵਾ'' ਦਾ ਅਦਾਕਾਰ ਘਰ ''ਚ ਮਿਲਿਆ ਮ੍ਰਿਤਕ

Wednesday, Oct 30, 2024 - 10:26 AM (IST)

ਮੁੰਬਈ (ਬਿਊਰੋ) - ਫ਼ਿਲਮ ਸੰਪਾਦਕ ਨਿਸ਼ਾਦ ਯੂਸਫ ਦਾ ਦਿਹਾਂਤ ਹੋ ਗਿਆ ਹੈ। ਨਿਸ਼ਾਦ ਅਭਿਨੇਤਾ ਸੂਰਿਆ ਅਤੇ ਬੌਬੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਕੰਗੂਵਾ’ ਦੇ ਫ਼ਿਲਮ ਐਡੀਟਰ ਸਨ। ਉਹ ਮੰਗਲਵਾਰ ਰਾਤ ਕੋਚੀ ਦੇ ਆਪਣੇ ਘਰ 'ਚ ਮ੍ਰਿਤਕ ਪਾਏ ਗਏ ਹਨ। ਪੁਲਸ ਦੀ ਜਾਂਚ ਅਜੇ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ

ਨਿਸ਼ਾਦ ਯੂਸਫ  12 ਸਾਲ ਤੱਕ ਫ਼ਿਲਮ ਇੰਡਸਟਰੀ ਦਾ ਹਿੱਸਾ ਰਹੇ। ਉਨ੍ਹਾਂ ਨੇ 2012 'ਚ ਫ਼ਿਲਮ ਡਰੈਕੁਲਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2019 ‘ਚ ਫ਼ਿਲਮ ਆਂਡਾ ਦਾ ਸੰਪਾਦਨ ਕੀਤਾ। ਇਹ ਫ਼ਿਲਮ ਕਾਫ਼ੀ ਮਸ਼ਹੂਰ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ

ਇਸ ਤੋਂ ਬਾਅਦ ਉਨ੍ਹਾਂ ਨੇ 'ਵਨ', 'ਉਦਾਲ', 'ਥੱਲੂਮਾਲਾ 'ਅਤੇ 'ਪੇਟਾ ਰੈਪ' ਨਾਂ ਦੀਆਂ ਫ਼ਿਲਮਾਂ 'ਚ ਸੰਪਾਦਨ ਦਾ ਕੰਮ ਕੀਤਾ। ਹੁਣ ਉਹ ਸ਼ਿਵ ਦੀ ਫ਼ਿਲਮ 'ਕੰਗੂਵਾ' 'ਚ ਸੰਪਾਦਕ ਦੀ ਅਹਿਮ ਭੂਮਿਕਾ ਨਿਭਾਅ ਰਹੇ ਸੀ ਪਰ ਉਨ੍ਹਾਂ ਨੇ ਫ਼ਿਲਮ ਦਾ ਇਹ ਸਫ਼ਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਨ੍ਹਾਂ ਦੇ ਦਿਹਾਂਤ ਨਾਲ ਦੱਖਣੀ ਸਿਨੇਮਾ ਦੁਖੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News