ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਵੀਡੀਓ ਵਾਇਰਲ

Friday, Nov 08, 2024 - 03:40 PM (IST)

ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਵੀਡੀਓ ਵਾਇਰਲ


ਮੁੰਬਈ- ਵਿਜੈ ਦੇਵਰਕੋਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਅਦਾਕਾਰ ਦੀ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਇਕ ਸਕਿੰਟ ਲਈ ਦੰਗ ਰਹਿ ਸਕਦੇ ਹਨ। ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ। ਪਾਪਰਾਜ਼ੀ ਨੇ ਇਸ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਹੁਣ ਪ੍ਰਸ਼ੰਸਕ ਰਸ਼ਮਿਕਾ ਮੰਡਾਨਾ ਦੇ ਪ੍ਰੇਮੀ ਨੂੰ ਲੈ ਕੇ ਚਿੰਤਤ ਹਨ। ਅਦਾਕਾਰ ਨੂੰ ਨਾ ਸਿਰਫ ਜਨਤਕ ਤੌਰ 'ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸਗੋਂ ਜ਼ਖਮੀ ਵੀ ਹੋ ਗਿਆ।

ਇਹ ਵੀ ਪੜ੍ਹੋ- ਰਿਲੀਜ਼ ਹੋਇਆ ਫ਼ਿਲਮ 'ਆਪਣੇ ਘਰ ਬੇਗਾਨੇ' ਦਾ ਇਹ ਖੂਬਸੂਰਤ ਗੀਤ

ਵਿਜੈ ਦੇਵਰਕੋਂਡਾ ਦਾ ਹੋ ਰਿਹਾ ਹੈ ਵੀਡੀਓ ਵਾਇਰਲ 
ਦਰਅਸਲ, ਹੁਣ ਇੰਟਰਨੈੱਟ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਪਾਪਰਾਜ਼ੀ ਕੁਝ ਸੈਲੇਬਸ ਨੂੰ ਕੈਪਚਰ ਕਰ ਰਹੇ ਹਨ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਵਿਜੈ ਦੇਵਰਕੋਂਡਾ ਪਿੱਛੇ ਤੋਂ ਆ ਰਿਹਾ ਸੀ ਅਤੇ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਸਭ ਦੇਖਦੇ ਹੀ ਰਹਿ ਗਏ। ਅਦਾਕਾਰ ਦਾ ਚਿਹਰਾ ਫਿੱਕਾ ਪੈ ਗਿਆ ਅਤੇ ਉਹ ਕੁਝ ਸਮੇਂ ਲਈ ਜ਼ਮੀਨ ਤੋਂ ਉੱਠ ਵੀ ਨਹੀਂ ਸਕਿਆ।

ਵਿਜੈ ਦੇਵਰਕੋਂਡਾ ਪੌੜੀਆਂ ਤੋਂ ਡਿੱਗੇ
ਤੁਹਾਨੂੰ ਦੱਸ ਦੇਈਏ ਕਿ ਜਦੋਂ ਮੀਡੀਆ ਦੂਜੇ ਸੈਲੇਬਸ ਨੂੰ ਕੈਪਚਰ ਕਰ ਰਿਹਾ ਸੀ ਤਾਂ ਵਿਜੈ ਦੇਵਰਕੋਂਡਾ ਪਿੱਛੇ ਤੋਂ ਕੁਝ ਲੋਕਾਂ ਦੇ ਨਾਲ ਪੌੜੀਆਂ ਤੋਂ ਹੇਠਾਂ ਆ ਰਹੇ ਸਨ। ਅਚਾਨਕ ਅਦਾਕਾਰ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਏ। ਇਹ ਹਾਦਸਾ ਵਿਜੈ ਦੇਵਰਕੋਂਡਾ ਨਾਲ ਵਾਪਰਿਆ, ਜਿਸ ਨੇ ਸੂਟ-ਬੂਟ ਅਤੇ ਸਿਰ 'ਤੇ ਟੋਪੀ ਪਾਈ ਹੋਈ ਸੀ। ਅਦਾਕਾਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੈ ਕਿਉਂਕਿ ਉਹ ਉੱਠਣ ਤੋਂ ਅਸਮਰੱਥ ਸੀ।

ਇਹ ਵੀ ਪੜ੍ਹੋ- ਕੈਂਸਰ ਨਾਲ ਜੂਝ ਚੁੱਕੀ ਅਦਾਕਾਰਾ ਨੇ ਕੀਤਾ ਖੌਫਨਾਕ ਖੁਲਾਸਾ, ਕਿਹਾ- ਮੈਨੂੰ ਲੱਗਾ ਮੈਂ ਮਰਨ....

ਪਾਪਰਾਜ਼ੀ ਨੇ ਵਿਜੈ ਦੇਵਰਕੋਂਡਾ ਦਾ ਕੈਪਚਰ ਕੀਤਾ ਵੀਡੀਓ 
ਨੇੜੇ ਖੜ੍ਹੇ ਲੋਕਾਂ ਨੇ ਅਦਾਕਾਰ ਨੂੰ ਚੁੱਕਣ ਵਿਚ ਮਦਦ ਕੀਤੀ ਅਤੇ ਫਿਰ ਉਹ ਉੱਥੋਂ ਤੁਰ ਪਏ। ਜਿਵੇਂ ਹੀ ਵਿਜੇ ਖੜ੍ਹਾ ਹੋਇਆ ਤਾਂ ਉਸ ਦੀ ਨਜ਼ਰ ਇਸ ਗੱਲ 'ਤੇ ਟਿਕ ਗਈ ਕਿ ਕੋਈ ਉਸ ਦੀ ਵੀਡੀਓ ਬਣਾ ਰਿਹਾ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਉੱਥੇ ਮੌਜੂਦ ਲੋਕਾਂ ਨੇ ਪਾਪਰਾਜ਼ੀ ਨੂੰ ਵਿਜੈ ਦੇਵਰਕੋਂਡਾ ਦੇ ਡਿੱਗਣ ਦੀ ਵੀਡੀਓ ਬਣਾਉਣ ਤੋਂ ਰੋਕਿਆ ਪਰ ਉਹ ਨਹੀਂ ਮੰਨੇ। ਉਸ ਨੇ ਇਹ ਸ਼ਰਮਨਾਕ ਵੀਡੀਓ ਹੀ ਨਹੀਂ ਬਣਾਈ ਸਗੋਂ ਪੋਸਟ ਵੀ ਕਰ ਦਿੱਤੀ। ਹੁਣ ਵਿਜੇ ਦੇਵਰਕੋਂਡਾ ਨੂੰ ਇਸ ਤਰ੍ਹਾਂ ਡਿੱਗਦੇ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ 'ਚ ਹਨ ਕਿ ਕੀ ਉਹ ਠੀਕ ਹੈ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News