ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਵਿਚਕਾਰ ਆਈ ਇਕ ਤਸਵੀਰ, ਅਦਾਕਾਰਾ ਨੇ ਤਸਵੀਰ ਦੇਖ ਅਜਿਹਾ ਦਿੱਤਾ ਜਵਾਬ

Sunday, Jun 12, 2022 - 12:15 PM (IST)

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਵਿਚਕਾਰ ਆਈ ਇਕ ਤਸਵੀਰ, ਅਦਾਕਾਰਾ ਨੇ ਤਸਵੀਰ ਦੇਖ ਅਜਿਹਾ ਦਿੱਤਾ ਜਵਾਬ

ਮੁੰਬਈ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜੀ ਹੈ। ਜਦੋਂ ਤੋਂ ਇਹ ਜੋੜੇ ਦਾ ਵਿਆਹ ਹੋਇਆ ਹੈ ਉਦੋਂ ਤੋਂ ਇਹ ਜੋੜਾ ਚਰਚਾ ’ਚ ਹੈ। ਕਪਲ ਨਾਲ ਜੁੜੀ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਜਲਦੀ ਵਾਇਰਲ ਹੋ ਜਾਂਦੀ ਹੈ।

Bollywood Tadka

ਇਹ  ਵੀ ਪੜ੍ਹੋ : ਕਰਨ ਕੁੰਦਰਾ ਨੇ ਸਮੁੰਦਰ ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਫ਼ਰਾਹ ਖ਼ਾਨ ਨੇ ਇਕ ਪੋਸਟ ਸਾਂਝੀ ਕਰਕੇ ਇਸ਼ਾਰਾ ਕੀਤਾ ਹੈ ਕਿ ਕੈਟਰੀਨਾ ਅਤੇ ਵਿੱਕੀ ’ਚ ਕਿਸੇ ਦੀ ਐਂਟਰੀ ਹੋ ਗਈ ਹੈ। ਜਿਵੇਂ ਹੀ ਇਹ ਚਰਚਾ ਸੋਸ਼ਲ ਮੀਡੀਆ ’ਤੇ ਹੋਈ ਤਾਂ ਇਹ ਖ਼ਬਰ ਅੱਗ ਵਾਂਗ ਫੈ਼ਲ ਗਈ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸਲ ’ਚ ਇਹ ਮਾਮਲਾ ਕੀ ਹੈ।

Bollywood Tadka

ਦਰਅਸਲ ਕੋਰੀਓਗ੍ਰਾਫਰ-ਫ਼ਿਲਮ ਨਿਰਮਾਤਾ ਫ਼ਰਾਹ ਖ਼ਾਨ ਨੇ ਵਿੱਕੀ ਕੌਸ਼ਲ ਨਾਲ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮਾਫ਼ ਕਰਨਾ ਕੈਟਰੀਨਾ ਕੈਫ਼ ਵਿੱਕੀ ਕੌਸ਼ਲ ਨੂੰ ਕੋਈ ਹੋਰ ਮਿਲ ਗਈ ਹੈ। ਇਹ ਤਸਵੀਰ ਕਰੋਸ਼ੀਆ ਦੀ ਹੈ ਅਤੇ ਬੈਕਗ੍ਰਾਉਂਡ ’ਚ ਇਕ ਅਦਭੁਤ ਲੋਕੇਸ਼ਨ ਦਿਖਾਈ ਦੇ ਰਹੀ ਹੈ। ਇਨ੍ਹੀਂ ਦਿਨੀਂ ਵਿੱਕੀ ਅਤੇ ਫ਼ਰਾਹ ਕਰੋਸ਼ੀਆ ’ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਕੌਸ਼ਲ ਹਮੇਸ਼ਾ ਦੀ ਤਰ੍ਹਾਂ ਆਪਣੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

ਫ਼ਰਾਹ ਦੀ ਇਹ ਪੋਸਟ ਨੂੰ ਦੇਖ ਕੇ ਕੈਟਰੀਨਾ ਨੇ ਲਿਖਿਆ ‘ਤੁਹਾਨੂੰ ਇਜਾਜ਼ਤ ਹੈ।’ ਇਸ ਦੇ ਨਾਲ ਹੀ ਕੈਟ ਨੇ ਲਾਲ ਰੰਗ ਦਾ ਦਿਲ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਵਿੱਕੀ ਨੇ ਫ਼ਰਾਹ ਦੀ ਇਹ ਪੋਸਟ ਸਾਂਝੀ ਕਰਦੇ ਲਿਖਿਆ ਕਿ ‘ਅਸੀਂ ਸਿਰਫ਼ ਚੰਗੇ ਦੋਸਤ ਹਾਂ।’

Bollywood Tadka

ਕੈਟਰੀਨਾ ਅਤੇ ਵਿੱਕੀ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’, ‘ਫ਼ੋਨ ਭੂਤ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ। ਇਸ ਦੇ ਇਲਾਵਾ ਉਹ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ’ਚ ਨਜ਼ਰ ਆਵੇਗੀ।
ਵਿੱਕੀ ਕੌਸ਼ਲ ‘ਗੋਵਿੰਦ ਮੇਰਾ ਨਾਮ’, ‘ਦਿ ਗ੍ਰੇਟ ਇੰਡੀਅਨ ਫ਼ੈਮਲੀ’, ‘ਧੁਨਕੀ’ ਅਤੇ ਹੋਰ ਵੀ ਫ਼ਿਲਮਾਂ ’ਚ ਨਜ਼ਰ ਆਉਣਗੇ।

Bollywood Tadka


author

Gurminder Singh

Content Editor

Related News