ਏ. ਪੀ. ਢਿੱਲੋਂ ਦੇ ਘਰ ਦੇ ਬਾਹਰ ਤਾਬੜ-ਤੋੜ ਫਾਇਰਿੰਗ, ਪੜ੍ਹੋ ਪੂਰੀ ਖ਼ਬਰ

Monday, Sep 02, 2024 - 08:11 PM (IST)

ਏ. ਪੀ. ਢਿੱਲੋਂ ਦੇ ਘਰ ਦੇ ਬਾਹਰ ਤਾਬੜ-ਤੋੜ ਫਾਇਰਿੰਗ, ਪੜ੍ਹੋ ਪੂਰੀ ਖ਼ਬਰ

ਵੈੱਬ ਡੈਸਕ- ਏਪੀ ਢਿੱਲੋਂ ਨੇ ਅਜੋਕੇ ਸਮੇਂ 'ਚ ਸੰਗੀਤ ਦੀ ਦੁਨੀਆ 'ਚ ਆਪਣਾ ਨਾਮ ਬਣਾਇਆ ਹੈ। ਢਿੱਲੋਂ ਨੇ ਪੰਜਾਬੀ ਗਾਇਕੀ/ਰੈਪਿੰਗ ਕਰਦੇ ਹੋਏ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਢਿੱਲੋਂ ਦਾ ਜਨਮ ਪੰਜਾਬ 'ਚ ਹੋਇਆ ਪਰ ਹੁਣ ਕੈਨੇਡਾ 'ਚ ਰਹਿੰਦਾ ਹੈ। ਕੈਨੇਡਾ 'ਚ ਉਨ੍ਹਾਂ ਦੇ ਘਰ ਦੇ ਬਾਹਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਕੈਨੇਡਾ ਦੇ ਵੈਨਕੂਵਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਅੱਜ ਗੋਲੀਬਾਰੀ ਹੋਈ। ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ ਹੈ।ਕੈਨੇਡਾ 'ਚ ਅੱਜ ਤੜਕੇ (ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ) ਕੁਝ ਗੈਂਗਸਟਰ ਢਿੱਲੋਂ ਦੇ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਗੋਲੀਬਾਰੀ ਨਾਲ ਘਰ ਦਾ ਦਰਵਾਜ਼ਾ ਅਤੇ ਕੰਧ ਵੀ ਨੁਕਸਾਨੀ ਗਈ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ ਐਮਰਜੈਂਸੀ ਦੀ ਅੱਜ ਮੱਧਪ੍ਰਦੇਸ਼ ਦੇ ਹਾਈਕੋਰਟ 'ਚ ਹੋਵੇਗੀ ਸੁਣਵਾਈ

ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਮੈਂਬਰ ਰੋਹਿਤ ਗੋਧਾਰਾ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਵੀਡੀਓ 'ਚ ਇਕ ਸ਼ਖ਼ਸ਼ ਨੂੰ ਏਪੀ ਢਿੱਲੋਂ ਦੇ ਘਰ 'ਤੇ ਤਾਬੜਤੋੜ ਫਾਇਰਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਦੀ ਹਾਲਤ ਹੋਈ ਖ਼ਰਾਬ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਏਪੀ ਢਿੱਲੋਂ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਇਸ ਸਮੇਂ ਉਹ ਪੰਜਾਬੀ ਗੀਤਾਂ ਦਾ ਸਭ ਤੋਂ ਮਸ਼ਹੂਰ ਗਾਇਕ ਹੈ। ਏਪੀ ਢਿੱਲੋਂ ਦੇ ਪ੍ਰਸ਼ੰਸਕਾਂ 'ਚ ਜਾਨ੍ਹਵੀ ਕਪੂਰ, ਅਨੰਨਿਆ ਪਾਂਡੇ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹਨ। ਹਾਲ ਹੀ 'ਚ ਉਨ੍ਹਾਂ ਨੇ ਸਲਮਾਨ ਖ਼ਾਨ ਅਤੇ ਸੰਜੇ ਦੱਤ ਦੇ ਨਾਲ 'ਓਲਡ ਮਨੀ' ਗੀਤ ਵੀ ਰਿਲੀਜ਼ ਕੀਤਾ ਹੈ। ਹੁਣ ਤੱਕ, ਇੰਡੋ-ਕੈਨੇਡੀਅਨ ਰੈਪਰ ਅਤੇ ਗਾਇਕ ਏਪੀ ਢਿੱਲੋਂ ਦੇ 5 ਸੋਲੋ ਗੀਤ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟ 'ਤੇ ਚੋਟੀ 'ਤੇ ਹਨ। ਜਦਕਿ 'ਮਜ਼ਹੇਲ' ਅਤੇ 'ਬ੍ਰਾਊਨ ਮੁੰਡੇ' ਬਿਲਬੋਰਡ ਚਾਰਟ 'ਤੇ ਚੋਟੀ 'ਤੇ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News