ਸ਼ਰੇਆਮ ਸਲਮਾਨ ਖ਼ਾਨ ਨੂੰ ਫੀਮੇਲ ਫੈਨ ਨੇ ਕੀਤਾ ਵਿਆਹ ਲਈ ਪ੍ਰਪੋਜ਼, ਅੱਗੋਂ ਭਾਈਜਾਨ ਨੇ ਦਿੱਤਾ ਇਹ ਜਵਾਬ
Wednesday, Apr 26, 2023 - 10:51 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਸਲਮਾਨ ਇਸ ਸਮੇਂ ਦੁਬਈ ’ਚ ਹਨ, ਜਿਥੇ ਉਨ੍ਹਾਂ ਨੇ ਇਕ ਈਵੈਂਟ ’ਚ ਸ਼ਿਰਕਤ ਕੀਤੀ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਇਸ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।
ਵੀਡੀਓ ’ਚ ਸਲਮਾਨ ਹਜ਼ਾਰਾਂ ਦੀ ਭੀੜ ’ਚ ਸਟੇਜ ’ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਪ੍ਰਸ਼ੰਸਕਾਂ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਉਦੋਂ ਇਕ ਮਹਿਲਾ ਪ੍ਰਸ਼ੰਸਕ ਨੇ ਰੌਲਾ ਪਾਇਆ, ‘‘ਸਲਮਾਨ, ਮੇਰੇ ਨਾਲ ਵਿਆਹ ਕਰੋ।’’ ਇਸ ’ਤੇ ਜਵਾਬ ਦਿੰਦਿਆਂ ਸਲਮਾਨ ਨੇ ਕਿਹਾ, ‘‘ਹੁਣੇ ਕਰਵਾ ਦਿਆਂ ਇਨ੍ਹਾਂ ਨਾਲ।’’ ਉਦੋਂ ਉਥੇ ਮੌਜੂਦ ਇਕ ਔਰਤ ਨੇ ਰੌਲਾ ਪਾਇਆ, ‘‘ਵਿਆਹ ਨਹੀਂ ਕਰਨਾ, ਸਲਮਾਨ। ਵਿਆਹ ਨਹੀਂ ਕਰਨਾ।’’ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਈਜਾਨ ਨੇ ਕਿਹਾ, ‘‘ਬਿਲਕੁਲ ਸਹੀ।’’
ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ
ਸਲਮਾਨ ਦੀ ਵੀਡੀਓ ਦਾ ਕੁਮੈਂਟ ਸੈਕਸ਼ਨ ਤਾਰੀਫ਼ ਨਾਲ ਭਰਿਆ ਹੋਇਆ ਹੈ। ਵੀਡੀਓ ’ਤੇ ਇਕ ਯੂਜ਼ਰ ਨੇ ਲਿਖਿਆ, ‘‘ਹੈਂਡਸਮ ਲੜਕਾ, ਸਲਮਾਨ ਸਰ।’’ ਦੂਜੇ ਨੇ ਲਿਖਿਆ, ‘‘ਇਹ ਲੋਕ ਸਲਮਾਨ ਦਾ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੇ? ਉਨ੍ਹਾਂ ਨੂੰ ਵਿਆਹ ਕਰਵਾਉਣ ਦਿਓ।’’
ਹਾਲ ਹੀ ’ਚ ਈਦ ’ਤੇ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਹਾਲਾਂਕਿ ਫ਼ਿਲਮ ਨੂੰ ਆਲੋਚਕਾਂ ਤੇ ਦਰਸ਼ਕਾਂ ਤੋਂ ਵਧੀਆ ਸਮੀਖਿਆਵਾਂ ਨਹੀਂ ਮਿਲੀਆਂ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਫ਼ਿਲਮ ’ਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਤੇ ਵੈਂਕਟੇਸ਼ ਦੱਗੂਬਾਤੀ ਮੁੱਖ ਭੂਮਿਕਾਵਾਂ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।